ਅਹਿਮਦਾਬਾਦ, 6 ਅਗਸਤ, ਹ.ਬ. : ਅਹਿਮਦਾਬਾਦ ਦੇ ਨਵਰੰਗਪੁਰਾ ਇਲਾਕੇ ਦੇ ਕੋਵਿਡ ਹਸਪਤਾਲ ਵਿਚ ਅੱਗ ਲੱਗਣ ਕਾਰਨ 8 ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਪੰਜ ਪੁਰਸ਼ ਅਤੇ 3 ਮਹਿਲਾਵਾਂ ਸ਼ਾਮਲ ਹਨ। ਦੱਸਿਆ ਜਾ ਰਿਹਾ ਕਿ 30 ਤੋਂ ਜ਼ਿਆਦਾ ਮਰੀਜ਼ਾਂ ਨੂੰ ਦੂਜੀ ਜਗ੍ਹਾ ਸ਼ਿਫਟ ਕੀਤਾ ਗਿਆ ਹੈ।
ਪੁਲਿਸ ਮੁਤਾਬਕ ਸ਼੍ਰੇਅ ਹਸਪਤਾਲ ਵਿਚ ਅੱਗ ਤੜਕੇ ਸਾਢੇ 3 ਵਜੇ ਆਈਸੀਯੂ ਤੋਂ ਸ਼ੁਰੂ ਹੋਈ। ਇਸ ਤੋਂ ਬਾਅਦ ਦੂਜੇ ਵਾਰਡ ਵਿਚ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ। ਹਾਲਾਂਕਿ, ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਇਸ ਵਿਚ ਕੋਵਿਡ ਦੇ ਮਰੀਜ਼ਾਂ ਦੇ ਲਈ 50 ਬੈੱਡ ਹਨ। ਹਾਦਸੇ ਦੇ ਸਮੇਂ 40 ਤੋਂ 45 ਮਰੀਜ਼ ਭਰਤੀ ਸੀ।
ਚਸ਼ਮਦੀਦਾਂ ਮੁਤਾਬਕ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮਰੀਜ਼ਾਂ ਨੂੰ ਦੂਜੇ ਵਾਰਡ ਵਿਚ ਸ਼ਿਫਟ ਕੀਤਾ। ਇਨ੍ਹਾਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਉਧਰ ਮਰੀਜ਼ਾਂ ਦੇ ਘਰ ਵਾਲਿਆਂ ਦਾ ਕਹਿਣਾ ਹੈ ਕਿ ਹਸਪਤਾਲ ਅਧਿਕਾਰੀਆਂ ਨੇ ਅੱਗ ਲੱਗਣ ਦੀ ਜਾਣਕਾਰੀ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਦੇਰੀ ਨਾਲ ਦਿੱਤੀ।
ਇਨ੍ਹਾਂ ਲੋਕਾਂ ਦੀ ਹੋਈ ਮੌਤ : ਵਾਰਿਸ ਮੰਸੂਰੀ 42, ਨਵਨੀਤ ਸ਼ਾਹ 18, ਲੀਲਾਬੇਨ ਸ਼ਾਹ 72, ਨਰਿੰਦਰ ਸ਼ਾਹ 51, ਅਰਵਿੰਦ ਭਾਵਸਾਰ 72, ਜੋਤੀ ਸਿੰਘੀ 55, ਮਨੁਭਾਈ ਰਾਮੀ, 82 ਭਾਵਿਨ ਸ਼ਾਹ 51 ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.