ਟੋਰਾਂਟੋ, 6 ਅਗਸਤ, ਹ.ਬ. : ਕੈਨੇਡਾ ਸਰਕਾਰ 'ਤੇ ਕੋਵਿਡ 19 ਮਹਾਮਾਰੀ 'ਤੇ ਹੌਲੀ ਪ੍ਰਤੀਕ੍ਰਿਆ ਦੇਣ ਦੇ ਕਾਰਨ ਆਲੋਚਨਾ ਹੁੰਦੀ ਰਹੀ ਹੈ। ਇਸ ਦੇ ਕਾਰਨ ਦੇਸ਼ ਵਿਚ ਨਿੱਜੀ ਸੁਰੱਖਿਆ ਉਪਕਰਣ ਜਿਵੇਂ ਕਿ ਮਾਸਕ ਦੀ ਕਮੀ ਹੋ ਗਈ ਸੀ। ਇਸੇ ਦੌਰਾਨ ਸਰਕਾਰ ਨੇ ਕੋਰੋਨਾ ਦੀ ਵੈਕਸੀਨ ਉਪਲਬਧ ਕਰਾਉਣ 'ਤੇ ਇਸ ਦੀ ਮੁਢਲੀ ਸਪਲਾਈ ਯਕੀਨੀ ਬਣਾਉਣ ਦੇ ਲਈ ਪ੍ਰਭਾਵੀ ਕਦਮ ਚੁੱਕੇ ਹਨ। ਸਰਕਾਰ ਨੇ ਐਲਾਨ ਕੀਤਾ ਕਿ ਉਸ ਨੇ ਵੈਕਸੀਨ ਦੇ ਲਈ ਦੋ ਕੰਪਨੀਆਂ ਦੇ ਨਾਲ ਸਮਝੌਤਾ ਕੀਤਾ ਹੈ ਤਾਕਿ ਲੱਖਾਂ ਲੋਕਾਂ ਦੀ ਜਾਨ ਬਚਾਈ ਜਾ ਸਕੇ।
ਕੈਨੇਡੀਅਨ ਮੰਤਰੀ ਅÎਨਿਤਾ ਆਨੰਦ ਨੇ ਕਿਹਾ ਕਿ ਕੋਵਿਡ-19 ਵੈਕਸੀਨ ਟਾਸਕ ਫੋਰਸ ਦੁਆਰਾ ਸਮੀਖਿਆ ਤੋਂ ਬਾਅਦ ਸਰਕਾਰ ਨੇ ਫਾਈਜ਼ਰ ਅਤੇ ਮੋਡਰੇਨਾ ਕੰਪਨੀਆਂ ਦੇ ਨਾਲ ਸਮਝੌਤੇ ਕੀਤੇ ਹਨ। ਆਨੰਦ ਨੇ ਕਿਹਾ ਕਿ ਜੇਕਰ ਸਭ ਕੁਝ ਠੀਕ ਰਿਹਾ ਤਾਂ ਕੈਨੇਡਾ ਨੂੰ ਵੈਕਸੀਨ ਦੀ 2021 ਵਿਚ ਡਿਲੀਵਰੀ ਹੋ ਜਾਵਗੀ। ਉਨ੍ਹਾਂ ਕਿਹਾ ਕਿ ਸਰਕਾਰ ਵੈਕਸੀਨ  ਦੇ ਲਈ ਹੋਰ ਕੰਪਨੀਆਂ ਦੇ ਨਾਲ ਵੀ ਗੱਲਬਾਤ ਕਰ ਰਹੀ ਹੈ।
ਇੱਕ ਬਿਆਨ ਵਿਚ ਸਰਕਾਰ ਨੇ ਕਿਹਾ ਹੈ, 'ਸਰਕਾਰ ਸੰਭਾਵਤ ਵੈਕਸੀਨ ਉਮੀਦਵਾਰਾਂ ਦੇ ਗਾਰੰਟੀਕ੍ਰਤ ਸਪਲਾਈ ਆਧਾਰ ਨੂੰ ਸਥਾਪਤ ਕਰਨ ਦੇ ਲਈ ਕਈ ਪ੍ਰਮੁੱਖ ਦਵਾਈ ਕੰਪਨੀਆਂ ਦੇ ਨਾਲ ਸਮਝੌਤਿਆ 'ਤੇ ਦਤਸਖਤ ਕਰ ਰਹੀ ਹੈ। ਆਨੰਦ ਇੱਕ ਭਾਰਤੀ-ਕੈਨੇਡੀਅਨ ਮੰਤਰੀ ਹੈ। ਉਨ੍ਹਾਂ ਨੇ ਦੇਸ਼ ਦੇ ਜਨਤਕ ਸਿਹਤ ਅਧਿਕਾਰੀਆਂ ਦੀ ਗੱਲ ਦੁਹਰਾਉਂਦੇ ਹੋਏ ਕਿਹਾ ਕਿ ਲੋਕਾਂ ਦੇ ਲਈ ਟੀਕਾਕਰਣ ਜ਼ਰੂਰੀ ਨਹੀਂ ਕੀਤਾ ਜਾ  ਸਕਦਾ ਹੈ।
ਆਨੰਦ ਨੇ ਕਿਹਾ ਕਿ ਹੁਣ ਅਸੀਂ Îਇੱਕ ਵੈਕਸੀਨ ਦੇ ਲਈ ਕੈਨੇਡਾ ਦੀ ਤਿਆਰੀ 'ਤੇ ਧਿਆਨ ਕੇਂਦਰਤ ਕਰ ਰਹੇ ਹਾਂ। ਕੌਮਾਂਤਰੀ ਪੱਧਰ 'ਤੇ ਦੇਖਦੇ ਹੋਏ ਅਸੀਂ ਸਭ ਤੋਂ ਕਾਬਲ ਉਮੀਦਵਾਰਾਂ ਤੱਕ ਪਹੁੰਚ ਨੂੰ ਸੁਰੱਖਿਅਤ ਕਰਨ ਦੇ ਲਈ ਇੱਕ ਅਕਰਾਮਕ ਤਰੀਕਾ ਅਪਣਾ ਰਹੇ ਹਾਂ ਤਾਕਿ ਅਸੀਂ ਸਾਰੇ ਕੈਨੇਡੀਅਨ ਲੋਕਾਂ  ਲਈ ਵੈਕਸੀਨ ਦੀ ਤਿਆਰੀ ਕਰ ਸਕੀਏ।

ਹੋਰ ਖਬਰਾਂ »

ਹਮਦਰਦ ਟੀ.ਵੀ.