ਓਬਾਮਾ ਤੇ ਜੋਅ ਬਿਡੇਨ ਵਲੋਂ ਸਾਰਾ ਗਿਦੋਨ ਦਾ ਸਮਰਥਨ
ਵਾਸ਼ਿੰਗਟਨ, 7 ਅਗਸਤ, ਹ.ਬ. : ਅਮਰੀਕੀ ਚੋਣਾਂ ਦੀ ਤਿਆਰੀਆਂ ਦੇ ਵਿਚ ਭਾਰਤੀ ਮੂਲ ਦੀ ਔਰਤ ਸਾਰਾ ਗਿਦੋਨ ਅਤੇ ਹੀਰਲ ਤਿਪੀਰਨੇਨੀ ਅਪਣੇ ਅਪਣੇ ਖੇਤਰ ਵਿਚ ਲਗਾਤਾਰ ਅੱਗੇ ਵਧ ਰਹੀਆਂ ਹਨ। ਅਮਰੀਕੀ ਸੰਸਦ ਦੇ ਹੇਠਲੇ ਸਦਨ ਯਾਨੀ ਪ੍ਰਤੀਨਿਧੀ ਸਭਾ ਦੇ ਲਈ ਐਰਿਜ਼ੋਨਾ ਸੂਬੇ ਤੋਂ ਹੀਰਲ ਨੇ ਪਹਿਲੀ ਹੱਦ ਪਾ ਕਰ ਲਈ। ਡੈਮੋਕਰੇਟਿਕ ਪਾਰਟੀ ਤੋਂ ਉਮੀਦਵਾਰ ਨੂੰ ਲੈ ਕੇ ਹੋਈ ਪ੍ਰਾਇਮਰੀ ਚੋਣ ਵਿਚ ਹੀਰਲ ਨੇ ਜ਼ਬਰਦਸਤ ਜਿੱਤ ਹਾਸਲ ਕੀਤੀ। ਹੁਣ ਫ਼ੈਸਲਾਕੁੰਨ ਮੁਕਾਬਲਾ ਰਿਪਬਲਿਕਨ ਉਮੀਦਵਾਰ ਅਤੇ ਵਰਤਮਾਨ ਸਾਂਸਦ ਡੇਵਿਡ ਸਵੇਕਰਟ ਨਾਲ ਹੋਵੇਗਾ। ਹੀਰਲ ਪੇਸ਼ੇ ਤੋਂ ਡਾਕਟਰ ਹੈ।
ਉਧਰ ਉਪਰਲੇ ਸਦਨ ਸੈਨੇਟ ਦੇ ਲਈ ਮੇਨੀ ਸੂਬੇ ਤੋਂ ਇੱਕ ਸੀਟ 'ਤੇ ਹੋਣ ਵਾਲੀ ਚੋਣ ਵਿਚ Îਡੈਮੋਕਰੇਟਿਕ ਪਾਰਟੀ ਤੋਂ ਉਮੀਦਵਾਰ ਦੇ ਤੌਰ 'ਤੇ 48 ਸਾਲਾ ਸਾਰਾ ਗਿਦੋਨ ਦਾ ਰਸਤਾ ਸਾਫ ਹੋ ਗਿਆ। ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਜੋਅ ਬਿਡੇਨ ਨੇ ਵੀ ਗਿਦੋਨ ਦੇ ਨਾਂ ਦਾ ਸਮਰਥਨ ਕੀਤਾ ਹੈ। ਸਾਰਾ ਦੀ ਚੋਣ ਨਵੰਬਰ ਵਿਚ ਹੋਣ ਵਾਲੀ ਰਾਸ਼ਟਰਪਤੀ ਚੋਣਾਂ ਵਿਚ ਸੈਨੇਟ ਦੇ ਸਭ ਤੋਂ ਹਾਈ ਪ੍ਰੋਫਾਈਲ ਮੁਕਾਬਲਿਆਂ  ਵਿਚੋਂ ਇੱਕ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਮੇਨੀ ਰਾਜ ਅਸੈਂਬਲੀ ਵਿਚ ਗਿਦੋਨ , ਰਿਪਬਲਿਕਨ ਪਾਰਟੀ ਦੀ ਮੌਜੂਦਾ ਸਾਂਸਦ ਸੁਸਨ ਕੋਲਿੰਸ ਨੂੰ ਸਖ਼ਤ ਟੱਕਰ ਦੇ ਰਹੀ ਹੈ।  ਅਮਰੀਕੀ ਸੈਨੇਟ ਵਿਚ ਬਹੁਮਤ ਹਾਸਲ ਕਰਨ ਲਈ ਡੈਮੋਕਰੇਟ ਮੈਂਬਰ ਗਿਦੋਨ  39 ਦੇ ਮੁਕਾਬਲੇ 44 ਪ੍ਰਤੀਸ਼ਤ ਵੋਟਾਂ ਨਾਲ ਕੋਲਿੰਸ ਤੋਂ ਅੱਗੇ ਚਲ ਰਹੀ ਹੈ। ਗਿਦੋਨ ਦੇ ਪਿਤਾ ਭਾਰਤੀ ਅਤੇ ਮਾਂ ਆਰਮੇਨਿਆ ਦੀ ਨਾਗਰਿਕ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.