ਵਾਸ਼ਿੰਗਟਨ, 7 ਅਗਸਤ, ਹ.ਬ. : ਦੁਨੀਆ ਭਰ ਵਿਚ ਕੋਰੋਨਾ ਵੈਕਸੀਨ ਦੇ ਕਲੀਨਿਕਲ ਟਰਾਇਲ ਚਲ ਰਹੇ ਹਨ, ਅਮਰੀਕਾ, ਬ੍ਰਿਟੇਨ, ਰੂਸ, ਭਾਰਤ ਸਣੇ ਦੁਨੀਆ ਦੇ ਕਈ ਦੇਸ਼ ਇਸ ਸਮੇਂ ਅਪਣੀ ਅਪਣੀ ਕੋਰੋਨਾ ਵੈਕਸੀਨ ਦਾ Îਇਨਸਾਨਾਂ 'ਤੇ ਪ੍ਰੀਖਣ ਕਰ ਰਹੇ ਹਨ। ਕੋਰੋਨਾ ਵੈਕਸੀਨ ਬਣਾਉਣ ਦੀ ਜੱਦੋ ਜਹਿਦ ਦੇ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਟਰੰਪ ਨੇ ਅਪਣੇ ਇੱਕ ਬਿਆਨ ਵਿਚ ਇਸ ਸਾਲ 3 ਨਵੰਬਰ ਤੱਕ ਕੋਰੋਨਾ ਦਵਾਈ ਆਉਣ ਦੀ ਉਮੀਦ ਜਤਾਈ ਹੈ।
ਟਰੰਪ ਨੇ ਕਿਹਾ ਕਿ ਉਨ੍ਹਾਂ ਉਮੀਦ ਹੈ ਕਿ ਇਸ ਸਾਲ ਦੇ ਅੰਤ ਤੱਕ ਕੋਰੋਨਾ ਵਾਇਰਸ ਦੀ ਵੈਕਸੀਨ ਬਣ ਕੇ ਤਿਆਰ ਹੋ ਜਾਵੇਗੀ।  ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੀ ਵੈਕਸੀਨ ਅਮਰੀਕੀ ਰਾਸ਼ਟਰਪਤੀਟਰੰਪ ਚੋਣਾਂ ਯਾਨੀ 3 ਨਵੰਬਰ ਤੱਕ ਬਣ ਕੇ ਤਿਆਰ ਹੋ ਸਕਦੀ ਹੈ। ਚੋਣਾਂ ਦੌਰਾਨ ਕੋਰੋਨਾ ਵੈਕਸੀਨ ਦੇ ਆਉਣ ਨਾਲ ਚੋਣਾਂ 'ਤੇ ਕੋਈ ਅਸਰ ਨਹੀਂ ਪਵੇਗਾ। ਇਸ ਮੁਹਿੰਮ ਦਾ ਟੀਚਾ ਲੋਕਾਂ ਦੀ ਜ਼ਿੰਦਗੀਆਂ ਬਚਾਉਣਾ ਹੈ। ਇਸ ਤੋਂ ਪਹਿਲਾਂ ਵੀ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਅਪਣੀ Îਇੱਕ ਸਭਾ ਵਿਚ ਇਸ ਦੇ ਸੰਕੇਤ ਦਿੱਤੇ ਸੀ। ਉਸ ਵਕਤ ਉਨ੍ਹਾਂ ਕਿਹਾ ਸੀ ਕਿ 2020 ਦੇ ਅੰਤ ਤੱਕ ਅਸੀਂ ਕੋਰੋਨਾ ਵਾਇਰਸ ਦੀ ਵੈਕਸੀਨ ਬਣਾ ਲਵਾਂਗੇ।
ਗੌਰਤਲਬ ਹੈ ਕਿ ਅਮਰੀਕਾ ਦੀ  ਕੰਪਨੀ ਮੋਡੇਰਨਾ ਕੋਰੋਨਾ ਵੈਕਸੀਨ ਬਣਾਉਣ ਦੀ ਕੋਸ਼ਿਸ਼ਾਂ ਵਿਚ ਲੱਗੀ ਹੋਈ ਹੈ। ਅਮਰੀਕਾ ਵਿਚ ਫਿਲਹਾਲ ਮੋਡਰਨਾ ਦੀ ਕੋਰੋਨਾ ਵੈਕਸੀਨ ਦਾ ਟਰਾਇਲ ਤੀਜੇ ਪੜਾਅ ਵਿਚ ਪਹੁੰਚ ਚੁੱਕਾ ਹੈ।  ਇਸ ਵੈਕਸੀਨ 'ਤੇ ਟਰੰਪ ਪ੍ਰਸ਼ਾਸਨ ਦੀ ਉਮੀਦਾਂ ਟਿਕੀਆਂ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.