ਬੀਜਿੰਗ, 8 ਅਗਸਤ, ਹ.ਬ. : ਚੀਨ ਦੀ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਚੀਨੀ ਸੈਨਿਕਾਂ ਦੀ ਮੌਤ 'ਤੇ ਟਿੱਪਣੀ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਉਸ ਨੇ ਲਿਖਿਆ ਸੀ ਕਿ ਭਾਰਤ-ਚੀਨ ਦੇ ਵਿਚਾਲੇ ਸਰਹੱਦ 'ਤੇ ਸੰਘਰਸ਼ ਦੌਰਾਨ ਘਟੀਆ ਸੈਨਿਕ ਵਾਹਨਾਂ ਦੇ ਕਾਰਨ ਪੀਐਲਏ ਦੇ ਜਵਾਨਾਂ ਦੀ ਮੌਤ ਹੋਈ। ਚੀਨ ਦੇ ਰੱਖਿਆ ਮੰਤਰਾਲੇ ਨਾਲ ਸਬੰਧਤ ਚਿਨਾਮਿਕ ਡੌਟ ਕਾਮ ਦੀ ਖ਼ਬਰ ਦੇ ਅਨੁਸਾਰ ਝੋਉ ਉਪ ਨਾਂ ਵਾਲੇ ਵਿਅਕਤੀ ਨੂੰ ਆਨਲਾਈਨ ਅਫਵਾਹਾਂ ਫੈਲਾਉਣ ਦੇ ਮਾਮਲੇ ਵਿਚ ਪੁਲਿਸ ਨੇ ਕਾਬੂ ਕੀਤਾ ਹੈ। ਉਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਵੀਚੈਟ ਮੋਮੈਂਟਸ 'ਤੇ ਲਿਖਿਆ ਸੀ ਕਿ ਡੋਂਗਫੇਂਗ ਆਫ਼ ਰੋਡ ਵਹੀਕਲ ਕੰਪਨੀ ਲਿਮਟਿਡ ਨੇ ਜਿਹੜੇ ਸੈਨਿਕ ਵਾਹਨਾਂ ਦੀ ਸਪਲਾਈ ਕੀਤੀ, ਉਨ੍ਹਾਂ ਦੀ ਖਰਾਬ ਗੁਣਵੱਤਾ ਕਾਰਨ ਸੀਮਾ ਸੰਘਰਸ਼ ਵਿਚ ਚੀਨੀ ਸੈਨਿਕਾਂ ਦੀ ਮੌਤ ਹੋ ਗਈ।
ਖ਼ਬਰ ਵਿਚ ਕਿਹਾ ਗਿਆ ਕਿ ਡੋਂਗਫੇਂਗ ਕੰਪਨੀ ਨੇ ਤਿੰਨ ਅਗਸਤ ਨੂੰ ਪੁਲਿਸ ਕੋਲ ਝੋਉ ਦੀ ਆਨਲਾਈਨ ਪੋਸਟ ਦੇ ਬਾਰੇ ਵਿਚ ਸ਼ਿਕਾਇਤ ਕੀਤੀ ਸੀ। ਝੋਉ ਨੇ ਦਾਅਵਾ ਕੀਤਾ ਸੀ ਕਿ ਕੰਪਨੀ ਦੇ ਅੰਦਰੂਨੀ ਭ੍ਰਿਸ਼ਟਾਚਾਰ ਕਾਰਨ ਉਸ ਦੇ ਸੈਨਿਕ ਵਾਹਨਾਂ ਦੀ ਖਰਾਬ ਗੁਣਵੱਤਾ ਦੇ ਚਲਦਿਆਂ ਚੀਨੀ ਜਵਾਨ  ਨੂੰ ਨੁਕਸਾਨ ਪੁੱਜਿਆ। ਪੁਲਿਸ ਨੇ ਝੋਉ ਨੂੰ ਚਾਰ ਅਗਸਤ ਨੂੰ  ਗ੍ਰਿਫਤਾਰ ਕੀਤਾ।
ਦੂਜੇ ਪਾਸੇ ਚੀਨ ਦੀ Îਇੱਕ ਅਦਾਲਤ ਨੇ ਇੱਕ ਕੈਨੇਡੀਅਨ ਨਾਗਰਿਕ ਨੂੰ ਨਸ਼ੀਲੇ ਪਦਾਰਥ ਬਣਾਉਣ ਅਤੇ ਉਸ ਨੂੰ ਲਿਜਾਣ ਦੇ ਅਪਰਾਧ ਵਿਚ ਮੌਤ ਦੀ ਸਜ਼ਾ ਸੁਣਾਈ। ਦੋ ਦਿਨਾਂ ਵਿਚ ਦੂਜੇ ਕੈਨੇਡੀਅਨ ਨੂੰ ਨਸ਼ੀਲੇ ਪਦਾਰਥ ਦੇ ਲਈ ਮੌਤ ਦੀ ਸਜ਼ਾ ਸੁਣਾਈ ਗਈ ਹੈ।
ਕੈਨੇਡਾ ਦੀ ਪੁਲਿਸ ਦੁਆਰਾ ਹੁਵਈ ਟੈਕਨਾਲੌਜੀ ਕੰਪਨੀ ਲਿਮਟਿਡ ਦੇ ਮੁੱਖ ਵਿੱਤੀ ਅਧਿਕਾਰੀ ਮੇਂਗ ਨੂੰ ਵੈਨਕੂਵਰ ਵਿਚ ਅਮਰੀਕਾ ਦੇ ਵਾਰੰਟ 'ਤੇ ਗ੍ਰਿਫਤਾਰ ਕਰ ਲੈਣ ਤੋ ਬਾਅਦ ਕੈਨੈਡਾ ਅਤੇ ਚੀਨ ਦਾ ਆਪਸੀ ਰਿਸ਼ਤਾ ਖਰਾਬ ਹੋ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.