ਸੰਪਰਕ 'ਚ ਆਉਣ ਵਾਲੇ ਲੋਕਾਂ ਨੂੰ ਟੈਸਟ ਕਰਾਉਣ ਦੀ ਦਿੱਤੀ ਸਲਾਹ

ਨਵੀਂ ਦਿੱਲੀ, 10 ਅਗਸਤ (ਹਮਦਰਦ ਨਿਊਜ਼ ਸਰਵਿਸ) : ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੀ ਕੋਰੋਨਾ ਦੀ ਲਪੇਟ 'ਚ ਆ ਗਏ ਹਨ। ਉਨ•ਾਂ ਨੇ ਅੱਜ ਟਵੀਟ ਕਰਦਿਆਂ ਦੱਸਿਆ ਕਿ ਉਹ ਹਸਪਤਾਲ ਵਿੱਚ ਕਿਸੇ ਹੋਰ ਚੈਕਅਪ ਲਈ ਗਏ ਸਨ, ਪਰ ਜਾਂਚ ਵਿੱਚ ਉਨ•ਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਪ੍ਰਣਵ ਮੁਖਰਜੀ ਨੇ ਆਪਣੇ ਸੰਪਰਕ 'ਚ ਆਉਣ ਵਾਲੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣਾ ਕੋਰੋਨਾ ਟੈਸਟ ਕਰਾਉਣ ਅਤੇ ਖੁਦ ਨੂੰ ਆਈਸੋਲੇਟ ਕਰ ਲੈਣ।
ਉੱਧਰ ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦਾ ਅੰਕੜਾ 22 ਲੱਖ ਤੋਂ ਟੱਪ ਗਿਆ ਹੈ। ਹੁਣ ਤੱਕ 22 ਲੱਖ 15 ਹਜ਼ਾਰ ਤੋਂ ਵੱਧ ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆ ਚੁੱਕੀ ਹੈ।  ਦੁਨੀਆ ਭਰ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 2 ਕਰੋੜ ਤੋਂ ਟੱਪ ਗਈ ਹੈ। 50 ਲੱਖ ਮਰੀਜ਼ ਪਿਛਲੇ ਸਿਰਫ਼ 20 ਦਿਨਾਂ ਵਿੱਚ ਵਧੇ ਹਨ। ਇਨ•ਾਂ 9.72 ਲੱਖ ਭਾਰਤ ਦੇ ਹਨ। ਹਾਲਾਂਕਿ ਦੁਨੀਆ ਦੇ ਕੁੱਲ ਮਰੀਜ਼ਾਂ ਵਿੱਚੋਂ ਭਾਰਤ 'ਚ ਅਜੇ 11 ਫੀਸਦੀ ਮਰੀਜ਼ ਹਨ। ਪਿਛਲੇ ਇੱਕ ਹਫ਼ਤੇ ਦੀ ਔਸਤ ਦੇਖੀਏ ਤਾਂ ਦੁਨੀਆ ਦੇ 63 ਫੀਸਦੀ ਨਵੇਂ ਮਰੀਜ਼ ਸਿਰਫ਼ ਭਾਰਤ (24.82 ਫੀਸਦੀ), ਅਮਰੀਕਾ (20.64 ਫੀਸਦੀ) ਅਤੇ ਬ੍ਰਾਜ਼ੀਲ (17.64 ਫੀਸਦੀ) ਵਿੱਚ ਹੀ ਮਿਲੇ ਹਨ। ਭਾਵ ਦੁਨੀਆ ਦੇ ਇੱਕ ਚੌਥਾਈ ਮਰੀਜ਼ ਹੁਣ ਸਿਰਫ਼ ਭਾਰਤ ਵਿੱਚ ਮਿਲਣ ਲੱਗੇ ਹਨ। ਇਨ•ਾਂ ਤਿੰਨ ਦੇਸ਼ਾਂ ਨੂੰ ਛੱਡ ਕੇ ਬਾਕੀ ਦੁਨੀਆ ਵਿੱਚ ਸਿਰਫ਼ 37 ਫੀਸਦੀ ਮਰੀਜ਼ ਹਨ।
ਰਾਹਤ ਦੀ ਗੱਲ ਇਹ ਹੈ ਕਿ ਦੁਨੀਆ ਵਿੱਚ 14 ਦਿਨ ਤੋਂ ਨਵੇਂ ਮਰੀਜ਼ਾਂ ਦੀ ਔਸਤ ਨਹੀਂ ਵਧੀ ਹੈ। ਵਿਸ਼ਵ ਸਿਹਤ ਸੰਗਠਨ ਦਾ ਮੰਨਣਾ ਹੈ ਕਿ ਬ੍ਰਾਜ਼ੀਲ ਅਤੇ ਅਮਰੀਕਾ ਵਿੱਚ ਨਵੇਂ ਮਰੀਜ਼ਾਂ ਦੀ ਗਿਣਤੀ ਸਥਿਰ ਹੋ ਚੁੱਕੀ ਹੈ, ਜਦਕਿ ਭਾਰਤ 'ਚ ਕੋਰੋਨਾ ਮਾਮਲੇ ਲਗਾਤਾਰ ਵਧ ਰਹੇ ਹਨ।  

ਹੋਰ ਖਬਰਾਂ »

ਹਮਦਰਦ ਟੀ.ਵੀ.