ਮੈਰੀਲੈਂਡ, 11 ਅਕਤੂਬਰ, ਹ.ਬ. : ਮੈਰੀਲੈਂਡ ਸੂਬੇ ਦੇ ਬਾਲਟੀਮੋਰ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਵਿਚ ਸੋਮਵਾਰ ਨੂੰ ਧਮਾਕਾ ਹੋ ਗਿਆ। ਧਮਾਕੇ ਵਿਚ ਤਿੰਨ ਘਰ ਤਬਾਹ ਹੋ ਗਏ। ਧਮਾਕੇ 'ਚ ਇੱਕ ਔਰਤ ਦੀ ਮੌਤ ਹੋ ਗਈ ਜਦ ਕਿ ਚਾਰ ਲੋਕ ਗੰਭੀਰ ਜ਼ਖ਼ਮੀ ਹੋ ਗਏ। ਬਾਲਟੀਮੋਰ ਸਿਟੀ ਫਾਇਰ ਡਿਪਾਰਟਮੈਂਟ ਦੇ ਅਫ਼ਸਰ ਬਲੇਅਰ ਐਡਮਸ ਨੇ ਇਹ ਜਾਣਕਾਰੀ ਦਿੱਤੀ। ਬਾਲਟੀਮੋਰ ਸਨ ਨੇ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਕਿ ਇਹ ਇੱਕ ਕੁਦਰਤੀ ਗੈਸ ਵਿਸਫੋਟ ਸੀ। ਹਾਲਾਂਕਿ ਵਿਸਫੋਟ ਕਿਵੇਂ ਹੋਇਆ, ਇਸ ਦੀ ਜਾਣਕਾਰੀ ਅਜੇ ਨਹੀਂ ਮਿਲ  ਸਕੀ ਹੈ। ਲੋਕਲ ਫਾਇਰ ਫਾਈਟਰਸ ਯੂਨੀਅਨ ਨੇ ਟਵੀਟ ਕੀਤਾ ਕਿ ਕੁਝ ਬੱਚਿਆਂ ਸਣੇ ਪੰਜ ਲੋਕ ਮਲਬੇ ਵਿਚ ਫਸੇ ਹਨ।
ਬਾਲਟੀਮੋਰ ਫਾਇਰ ਫਾਇਟਰਸ ਆਈਏਐਫਐਫ ਲੋਕਲ 734 ਨੇ ਕਿਹਾ ਕਿ ਅਸੀਂ ਤਿੰਨ ਲੋਕਾਂ ਨੂੰ ਬਚਾ ਲਿਆ ਹੈ। ਬਾਲਟੀਮੋਰ ਸਪੈਸ਼ਲ ਰੈਸਕਿਊ ਆਪਰੇਸ਼ਨ ਟੀਮ ਨੇ ਰੈਸਕਿਊ ਅਤੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਮੈਡੀਕਲ ਯੂਨਿਟਸ ਦੀ ਟੀਮ ਵੀ ਘਟਨਾ ਸਥਾਨ 'ਤੇ ਪਹੁੰਚ ਗਈ ਹੈ। ਬਾਲਟੀਮੋਰ ਸਿਟੀ ਦੇ ਮੇਅਰ ਦੇ ਬੁਲਾਰੇ ਜੇਸਮ ਈ. ਬੈਂਟਲੇ ਨੇ ਸੀਐਨਐਨ ਨੂੰ ਦੱਸਿਆ ਕਿ ਉਨ੍ਹਾਂ ਘਟਨਾ ਦੀ ਜਾਣਕਾਰੀ ਮਿਲੀ ਹੈ। ਪੂਰੇ ਹਾਲਾਤ ਨੂੰ ਲੈ ਕੇ ਉਨ੍ਹਾਂ ਨੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.