ਨਿੰਮ ਦੇ ਪਤੇ ਖਾਣਾ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ। ਇਸ ਨੂੰ ਖਾਣ ਨਾਲ ਕਈ ਤਰ੍ਹਾਂ ਦੇ ਰੋਗਾਂ ਤੋਂ ਰਾਹਤ ਮਿਲਦੀ ਹੈ। ਨਿੰਮ ਦੇ ਪੱਤੇ ਸ਼ਾਇਦ ਤੁਹਾਨੂੰ ਕੌੜੇ ਲੱਗਣ ਪਰ ਇਹ ਪੂਰੇ ਸ਼ਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਨਿੰਮ ਨੂੰ ਆਯੁਰਵੈਦ ਵਿੱਚ ਵੀ ਡਾਕਟਰੀ ਲਾਭਾਂ ਦਾ ਖ਼ਜ਼ਾਨਾ ਦੱਸਿਆ ਗਿਆ ਹੈ। ਦੱਸ ਦਈਏ ਕਿ ਖਾਲੀ ਪੇਟ ਨਿੰਮ ਦੇ ਕੁਝ ਪੱਤੇ ਖਾਣ ਦਾ ਸਭ ਤੋਂ ਪਹਿਲਾਂ ਫਾਇਦਾ ਇਹ ਹੈ ਕਿ ਇਹ ਤੁਹਾਡੇ ਸਰੀਰ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਂਦਾ ਹੈ. ਨਾਲ ਹੀ, ਸਰੀਰ ਵਿੱਚ ਸ਼ੂਗਰ ਦੇ ਕਾਰਨ ਆਕਸੀਡੇਟਿਵ ਤਣਾਅ ਵੀ ਨਿੰਮ ਦੇ ਪੱਤੇ ਖਾਣ ਨਾਲ ਘੱਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ  ਨਿੰਮ ਨੂੰ ਫੇਸ ਪੈਕ, ਨਿੰਮ ਦਾ ਪਾਣੀ, ਨਿੰਮ ਸ਼ਹਿਦ, ਨਿੰਮ ਦਾ ਸਾਬਣ ਤੇ ਨਿੰਮ ਦੇ ਤੇਲ ਦੇ ਤੌਰ 'ਤੇ ਵਰਤਿਆਂ ਹੈ ਪਰ ਨਿੰਮ ਦੀ ਵਰਤੋਂ ਦਾ ਸਭ ਤੋਂ ਆਸਾਨ ਤਰੀਕਾ ਹੈ ਇਸ ਦਾ ਪੇਸਟ ਬਣਾ ਕੇ ਵਰਤਣਾ ਹੈ। ਨਿੰਮ ਦਾ ਪੇਸਟ ਚਿਹਰੇ 'ਤੇ ਲਾਉਣ ਨਾਲ ਚਿਹਰੇ ਤੋਂ ਕਿਸੇ ਵੀ ਤਰ੍ਹਾਂ ਦੇ ਨਿਸ਼ਾਨ ਘਟ ਜਾਂਦੇ ਹਨ। ਇਸ ਦੇ ਲਈ ਨਿੰਮ ਦੇ ਪੇਸਟ ਵਿਚ ਥੋੜ੍ਹੀ ਜਿਹੀ ਹਲਦੀ ਪਾਓ ਤੇ ਇਸ ਦੀ ਵਰਤੋਂ ਕਰੋ। ਇਸ ਦੇ ਨਾਲ ਚਿਹਰੇ 'ਤੇ ਵਧੇਰੇ ਅਸਰ ਹੁੰਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.