ਵਾਸ਼ਿੰਗਟਨ, 12 ਸਤੰਬਰ, ਹ.ਬ. : ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੇ ਡੈਮੋਕ੍ਰੇਟ ਉਮੀਦਵਾਰ ਜੋ ਬਿਡੇਨ ਦੀ ਚੋਣ ਮੁਹਿੰਮ ਨੂੰ ਮੁੱਖ ਤੌਰ 'ਤੇ ਸਲਾਹ ਦੇਣ ਵਾਲੀਆਂ ਫਰਮਾਂ ਵਿੱਚੋਂ ਇਕ ਨੂੰ ਹਾਲ ਹੀ ਵਿਚ ਮਾਈਕ੍ਰੋਸਾਫਟ ਕਾਰਪ ਨੇ ਸੁਚੇਤ ਕੀਤਾ ਹੈ। ਇਸ ਫਰਮ ਨੂੰ ਰੂਸੀ ਸਰਕਾਰ ਸਮਰਥਿਤ ਸ਼ੱਕੀ ਹੈਕਰਾਂ ਨੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਸੂਤਰਾਂ ਮੁਤਾਬਕ ਵਾਸ਼ਿੰਗਟਨ ਸਥਿਤ ਇਹ ਮੁਹਿੰਮ ਰਣਨੀਤੀ ਅਤੇ ਸੰਚਾਰ ਫਰਮ ਬਿਡੇਨ ਅਤੇ ਦੂਜੇ ਚੋਟੀ ਦੇ ਡੈਮੋਕ੍ਰੇਟ ਆਗੂਆਂ ਨਾਲ ਕੰਮ ਕਰ ਰਹੀ ਹੈ। ਪਿਛਲੇ ਦੋ ਮਹੀਨਿਆਂ ਵਿਚ ਹੈਕਰਸ ਫਰਮ ਦੇ ਨੈਟਵਰਕ ਤਕ ਪੁੱਜਣ ਵਿਚ ਨਾਕਾਮ ਰਹੇ। ਕਿਉਂਕਿ ਫਰਮ ਚੰਗੀ ਤਰ੍ਹਾਂ ਆਪਣਾ ਬਚਾਅ ਕਰ ਰਹੀ ਹੈ ਇਸ ਲਈ ਹੈਕਰਸ ਦੀ ਦਾਲ ਨਹੀਂ ਗਲ ਪਾਈ। ਫਰਮ ਵੱਲੋਂ ਇਸ ਬਾਰੇ ਵਿਚ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਹੈਕਰਸ ਬਿਡੇਨ ਕੰਪੇਨ ਦੇ ਬਾਰੇ ਵਿਚ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਸਨ ਜਾਂ ਉਨ੍ਹਾਂ ਦੇ ਨਿਸ਼ਾਨੇ 'ਤੇ ਕੋਈ ਹੋਰ ਸੀ। ਅਮਰੀਕੀ ਖ਼ੁਫ਼ੀਆ ਏਜੰਸੀਆਂ ਪਹਿਲੇ ਹੀ ਇਹ ਸ਼ੰਕਾ ਪ੍ਰਗਟ ਕਰ ਚੁੱਕੀਆਂ ਹਨ ਕਿ ਕੁਝ ਦੂਜੇ ਦੇਸ਼ ਨਵੰਬਰ ਦੀ ਰਾਸ਼ਟਰਪਤੀ ਚੋਣ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਸਕਦੀਆਂ ਹਨ। ਇਨ੍ਹਾਂ ਵਿਚ ਰੂਸ ਦਾ ਨਾਂ ਵਿਸ਼ੇਸ਼ ਤੌਰ 'ਤੇ ਲਿਆ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.