ਚੰਡੀਗੜ•, 13 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਭਾਵੇਂ ਲਗਾਤਾਰ ਵਧਦੀ ਜਾ ਰਹੀ ਹੈ, ਪਰ ਚੰਡੀਗੜ• 'ਚ ਐੱਮਐੱਚਏ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸਕੂਲ ਖੋਲ•ਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸ਼ਹਿਰ ਦੇ ਸਕੂਲਾਂ ਨੂੰ ਖੋਲ•ਣ ਲਈ ਸ਼ਹਿਰ ਦੇ ਸਕੂਲ ਪ੍ਰਬੰਧਕਾਂ ਨੇ ਤਿਆਰੀ ਕਰ ਲਈ ਹੈ। ਸ਼ਹਿਰ ਦੇ ਨਿੱਜੀ ਸਕੂਲਾਂ ਨੇ ਸੀਟਿੰਗ ਪਲਾਨ ਤਿਆਰ ਕਰ ਲਿਆ ਹੈ ਤੇ ਸਕੂਲ 'ਚ ਗੇਟ ਐਂਟਰੀ ਤੋਂ ਪਹਿਲਾਂ ਵਿਦਿਆਰਥੀਆਂ ਦਾ ਤਾਪਮਾਨ ਚੈੱਕ ਕਰਨ ਤੇ ਸੈਨੇਟਾਈਜ਼ ਕਰਨ ਦਾ ਵੀ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸਕੂਲਾਂ ਨੇ ਕਲੀਅਰ ਕੀਤਾ ਹੈ ਕਿ ਵਿਦਿਆਰਥੀ ਨੂੰ ਮਾਪਿਆਂ ਦੀ ਸਹਿਮਤੀ ਮਗਰੋਂ ਹੀ ਸਕੂਲ 'ਚ ਸੱÎਦਿਆ ਜਾਵੇਗਾ। ਜਿਸ ਲਈ ਸਕੂਲਾਂ ਨੇ ਸਿੱਖਿਆ ਵਿਭਾਗ ਦੀ ਤਰਜ 'ਤੇ ਗੂਗਲ ਫਾਮ ਲਾਂਚ ਕਰ ਦਿੱਤਾ ਹੈ, ਜਿਸ 'ਤੇ ਮਾਪੇ ਆਪਣੀ ਕਨਸੈਂਟ ਦੇਣਗੇ ਤੇ ਜੋ ਕਨਸੈਂਟ ਮਿਲੇਗੀ ਉਸੇ ਅਨੁਸਾਰ ਸਕੂਲਾਂ ਨੂੰ ਖੋਲ•ਣ 'ਤੇ ਵਿਚਾਰ ਕੀਤਾ ਜਾਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.