ਵਿਦਿਆਰਥੀਆਂ ਦੀ ਵਧਦੀ ਗਿਣਤੀ ਕਾਰਨ ਲਿਆ ਫ਼ੈਸਲਾ

ਟੋਰਾਂਟੋ, 15 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਸਭ ਤੋਂ ਵੱਡੇ ਸਕੂਲ ਬੋਰਡ 'ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ' ਨੇ ਆਨਲਾਈਨ ਵਿਦਿਆਰਥੀਆਂ ਦੀ ਵਧਦੀ ਗਿਣਤੀ ਦੇ ਚਲਦਿਆਂ ਵਰਚੁਅਲ ਕਲਾਸਾਂ 'ਤੇ 22 ਸਤੰਬਰ ਤੱਕ ਰੋਕ ਲਾ ਦਿੱਤੀ ਹੈ। ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੇ ਬੁਲਾਰੇ ਰਿਆਨ ਬਰਡ ਨੇ ਕਿਹਾ ਕਿ ਆਨਲਾਈਨ ਵਿਦਿਆਰਥੀਆਂ ਦੀ ਗਿਣਤੀ 66 ਹਜ਼ਾਰ ਤੋਂ ਵੱਧ ਕੇ 72 ਹਜ਼ਾਰ ਤੱਕ ਪਹੁੰਚ ਚੁੱਕੀ ਹੈ। 200 ਤੋਂ ਵੱਧ ਵਰਚੁਅਲ ਕਲਾਸਾਂ ਲਈ ਅਧਿਆਪਕ ਦੀ ਲੋੜ ਹੈ। ਇਸ ਲਈ ਹੁਣ ਓਕੇਜ਼ਨਲ ਅਤੇ ਸਪਲਾਈ ਟੀਚਰਜ਼ ਨੂੰ ਸੱਦਿਆ ਜਾ ਰਿਹਾ ਹੈ।  ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦਾ ਵਰਚੁਅਲ ਕਲਾਸਾਂ 'ਤੇ ਰੋਕ ਲਾਉਣ ਦਾ ਫ਼ੈਸਲਾ ਅਜਿਹੇ ਸਮੇਂ ਆਇਆ ਹੈ, ਜਦੋਂ ਟੋਰਾਂਟੋ ਦਾ ਕੈਥੋਲਿਕ ਬੋਰਡ ਆਪਣੀਆਂ ਕਲਾਸਾਂ ਮੁੜ ਖੋਲ• ਰਿਹਾ ਹੈ। ਰਿਆਨ ਬਰਡ ਨੇ ਕਿਹਾ ਕਿ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ 'ਚ ਕੁੱਲ 2 ਲੱਖ 50 ਹਜ਼ਾਰ ਵਿਦਿਆਰਥੀ ਹਨ ਅਤੇ ਇਨ•ਾਂ ਵਿੱਚੋਂ 72 ਹਜ਼ਾਰ ਤੋਂ ਵੱਧ ਵਿਦਿਆਰਥੀ ਆਨਲਾਈਨ ਕਲਾਸਾਂ ਲਾ ਰਹੇ ਹਨ। ਉਨ•ਾਂ ਕਿਹਾ ਕਿ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਇਸ ਕਾਰਨ ਵਰਚੁਅਲ ਕਲਾਸਾਂ ਲਾਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ।
ਬੋਰਡ ਦੇ ਅੰਤਰਿਮ ਸਿੱਖਿਆ ਡਾਇਰੈਕਟਰ ਕੈਰਲੇਨ ਜੈਕਸਨ ਨੇ ਵਰਚੁਅਲ ਕਲਾਸਾਂ 'ਤੇ ਰੋਕ ਲਾਉਣ ਬਾਰੇ ਫ਼ੈਸਲੇ ਸਬੰਧੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਜਾਣੂ ਕਰਵਾ ਦਿੱਤਾ ਹੈ। ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਕਿਹਾ ਹੈ ਕਿ ਵਰਚੁਅਲ ਕਲਾਸਾਂ 'ਚ ਦੇਰੀ ਨਾਲ ਵਿਦਿਆਰਥੀਆਂ ਅਤੇ ਉਨ•ਾਂ ਦੇ ਮਾਪਿਆਂ ਨੂੰ ਆਨਲਾਈਨ ਅਕਾਊਂਟ ਸਥਾਪਤ ਕਰਨ ਦੀ ਮਨਜ਼ੂਰੀ ਮਿਲੇਗੀ। ਇਹ ਕਲਾਸਾਂ 'ਤੇ ਲਾਈ ਗਈ ਇਹ ਰੋਕ ਸਪੈਸ਼ਲ ਐਜੁਕੇਸ਼ਨ ਆਈਐਸਪੀ ਕਲਾਸ ਰੂਮਾਂ ਦੇ ਵਿਦਿਆਰਥੀਆਂ 'ਤੇ ਵੀ ਲਾਗੂ ਹੋਵੇਗੀ।

ਹੋਰ ਖਬਰਾਂ »

ਕੈਨੇਡਾ

ਹਮਦਰਦ ਟੀ.ਵੀ.