ਬੀਜਿੰਗ, 15 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਵਾਇਰਸ ਵੈਕਸੀਨ ਨੂੰ ਲੈ ਕੇ ਰੂਸ ਮਗਰੋਂ ਹੁਣ ਚੀਨ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਵੈਕਸੀਨ ਅੰਤਮ ਪੜਾਅ 'ਚ ਹੈ ਅਤੇ ਨਵੰਬਰ ਤੋਂ ਆਮ ਲੋਕਾਂ ਲਈ ਉਪਲੱਬਧ ਕਰਵਾ ਦਿੱਤੀ ਜਾਵੇਗੀ। ਚਾਈਨਾ ਸੈਂਟਰ ਫਾਰ ਡਿਜੀਜ ਕੰਟਰੋਲ (ਸੀਡੀਸੀ) ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਸਫ਼ਲਤਾ ਦੇ ਬੇਹੱਦ ਨੇੜੇ ਹਨ ਅਤੇ ਨਵੰਬਰ ਦੇ ਸ਼ੁਰੂਆਤੀ ਹਫ਼ਤਿਆਂ ਵਿੱਚ ਹੀ ਆਮ ਲੋਕਾਂ ਨੂੰ ਕੋਰੋਨਾ ਵੈਕਸੀਨ ਮਿਲਣ ਲੱਗੇਗੀ।
ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਚੀਨ ਦੀ ਵੈਕਸੀਨ 1 ਲੱਖ ਲੋਕਾਂ 'ਤੇ ਪ੍ਰੀਖਣ ਬਾਅਦ ਵੀ ਸੁਰੱਖਿਅਤ ਸਾਬਤ ਹੋਈ ਹੈ। ਚਾਈਨਾ ਨੈਸ਼ਨਲ ਬਾਇਓਟੈਕ ਗਰੁੱਪ ਨੇ ਆਪਣੀ ਕੋਰੋਨਾ ਵਾਇਰਸ ਵੈਕਸੀਨ ਨੂੰ ਸੁਰੱਖਿਅਤ ਅਤੇ ਪ੍ਰਭਾਵੀ ਦੱਸਿਆ ਹੈ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਹੁਣ ਤੱਕ ਜਿਨ•ਾਂ ਲੋਕਾਂ ਨੂੰ ਇਸ ਵੈਕਸੀਨ ਦੇ ਦੋਵੇਂ ਟੀਕੇ ਲਾਏ ਜਾ ਚੁੱਕੇ ਹਨ, ਉਨ•ਾਂ ਵਿੱਚ ਕਿਸੇ ਤਰ•ਾਂ ਦਾ ਕੋਈ ਸਾਈਡ ਇਫੈਕਟ ਨਹੀਂ ਦੇਖਿਆ ਹੈ। ਕੰਪਨੀ ਨੇ ਆਪਣੇ ਅਧਿਕਾਰਕ ਵੀਚੈਟ ਅਕਾਊਂਟ 'ਤੇ ਕਿਹਾ ਕਿ ਅਜੇ ਤੱਕ ਇਸ ਵੈਕਸੀਨ ਦੀ ਡੋਜ਼ ਲਗਭਗ 1 ਲੱਖ ਲੋਕਾਂ ਨੂੰ ਦਿੱਤੀ ਜਾ ਚੁੱਕੀ ਹੈ। ਚੀਨ ਨੇ ਤੁਰੰਤ ਵਰਤੋਂ ਲਈ ਕੋਰੋਨਾ ਵਾਇਰਸ ਦੀਆਂ ਤਿੰਨ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ•ਾਂ ਵਿੱਚੋਂ 2 ਵੈਕਸੀਨ ਚਾਈਨਾ ਨੈਸ਼ਨਲ ਬਾਇਓਟੈਕ ਗਰੁੱਪ ਨੇ ਬਣਾਈਆਂ ਹਨ।
ਚੀਨ ਨੇ ਦੱਸਿਆ ਕਿ ਇਸ ਦੇ ਇੱਥੇ ਬਣਾਈਆਂ ਗਈਆਂ 3 ਵੈਕਸੀਨ ਅਜਿਹੀਆਂ ਹਨ, ਜੋ ਕਿ ਆਪਣੇ ਅੰਤਮ ਪੜਾਅ ਵਿੱਚ ਹਨ। ਨਾਲ ਹੀ ਇਨ•ਾਂ ਦੀ ਟੈਸਟਿੰਗ ਦੇ ਨਤੀਜੇ ਵੀ ਕਾਫ਼ੀ ਪ੍ਰਭਾਵਸ਼ਾਲੀ ਆਏ ਹਨ। ਇਨ•ਾਂ ਤਿੰਨਾਂ ਨੂੰ ਹੀ ਕੁਝ ਲੋਕਾਂ 'ਤੇ ਅਜ਼ਮਾਇਆ ਜਾ ਚੁੱਕਾ ਹੈ ਅਤੇ ਇਹ ਸਫ਼ਲ ਸਾਬਤ ਹੋਈਆਂ ਹਨ। ਇਨ•ਾਂ ਵੈਕਸੀਨ ਨੂੰ ਫੇਜ-3 ਹਿਊਮਨ ਟ੍ਰਾਇਲ ਤੋਂ ਪਹਿਲਾਂ ਜੁਲਾਈ ਮਹੀਨੇ ਵਿੱਚ ਹੀ ਅਸੈਂਸ਼ੀਅਲ ਵਰਕਰਜ਼ 'ਤੇ ਵਰਤ ਕੇ ਦੇਖਿਆ ਜਾ ਚੁੱਕਾ ਹੈ। ਸੀਡੀਸੀ ਚੀਫ਼ ਗੁਈਝੇਨ ਵੂ ਨੇ ਦੱਸਿਆ ਕਿ ਨਵੰਬਰ ਵਿੱਚ ਇਹ ਵੈਕਸੀਨ ਆਮ ਲੋਕਾਂ ਦੇ ਹੱਥਾਂ ਵਿੱਚ ਹੋਵੇਗੀ। ਵੂ ਨੇ ਕਿਹਾ ਕਿ ਉਨ•ਾਂ ਨੇ ਖੁਦ ਵੈਕਸੀਨ ਦਾ ਟੀਕਾ ਲੈ ਲਿਆ ਹੈ। ਇਸ ਕਾਰਨ ਉਨ•ਾਂ ਨੂੰ ਕਿਸੇ ਵੀ ਤਰ•ਾਂ ਦੀ ਪ੍ਰੇਸ਼ਾਨੀ ਨਹੀਂ ਆਈ ਅਤੇ ਉਹ ਬਿਲਕੁਲ ਠੀਕ ਹਨ। ਇਹ ਵੈਕਸੀਨ ਚਾਈਨਾ ਨੈਸ਼ਨਲ ਫਾਰਮਾਸਿਊਟੀਕਲ ਗਰੁੱਪ ਅਤੇ ਸਿਨੋਵੈਕ ਬਾਇਓਟੈਕ ਨੇ ਮਿਲ ਕੇ ਤਿਆਰ ਕੀਤੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.