ਬਠਿੰਡਾ, 16 ਸਤੰਬਰ, ਹ.ਬ. : 10 ਸਤੰਬਰ ਨੂੰ ਰਾਤ 9 ਵਜੇ ਦੇ ਕਰੀਬ ਲਾਪਤਾ ਹੋਈ ਸੁਰਖਪੀਰ ਰੋਡ ਗਲੀ ਨੰਬਰ 25 ਦੀ ਰਹਿਣ ਵਾਲੀ ਮੋਨਿਕਾ ਪਤਨੀ ਦੀਪਕ ਦੀ ਲਾਸ਼ ਲੰਬੀ ਦੇ ਕੋਲ ਇੱਕ ਰਜਵਾਹੇ ਤੋਂ ਮਿਲੀ। ਜਾਣਕਾਰੀ ਦੇ ਅਨੁਸਾਰ ਸੁਰਖਪੀਰ ਰੋਡ ਗਲੀ ਨੰਬਰ 25 ਦੀ ਰਹਿਣ ਵਾਲੀ ਮੋÎਨਿਕਾ ਉਰਫ ਮਨੂੰ ਦਾ ਵਿਆਹ ਕਰੀਬ ਚਾਰ ਪੰਜ ਸਾਲ ਪਹਿਲਾਂ ਬਠਿੰਡਾ ਦੇ ਦੀਪਕ ਨਾਲ ਹੋਇਆ ਸੀ।
ਮੋਨਿਕਾ ਦੀ ਭਾਬੀ ਕੋਮਲ ਨੇ ਦੱਸਿਆ ਕਿ ਉਸ ਨੂੰ 10 ਸਤੰਬਰ ਨੂੰ ਦੁਪਹਿਰ ਸਮੇਂ ਮੋਨਿਕਾ ਦਾ ਫੋਨ ਆਇਆ ਸੀ , ਜੋ ਰੋਅ ਰਹੀ ਸੀ ਅਤੇ ਪਤੀ ਦੀਪਕ ਵਲੋਂ ਪ੍ਰੇਸ਼ਾਨ ਕਰਨ ਦੀ ਗੱਲਾਂ ਕਰ ਰਹੀ ਸੀ। ਉਸੇ ਦਿਨ ਸ਼ਾਮ ਦਸ ਵਜੇ ਕਰੀਬ ਉਸ ਨੂੰ ਦੀਪਕ ਦਾ ਫੋਨ ਆਇਆ ਕਿ ਮੋਨਿਕਾ ਅਚਾਨਕ ਘਰ ਤੋਂ ਕਿਤੇ ਚਲੀ ਗਈ ਅਤੇ ਫੋਨ ਵੀ ਨਹੀਂ ਚੁੱਕ ਰਹੀ।
ਉਨ੍ਹਾ ਨੇ ਅਤੇ ਪਰਵਾਰ ਦੇ ਹੋਰ ਲੋਕਾਂ ਨੇ ਵੀ ਮੋਨਿਕਾ ਦੇ ਫੋਨ 'ਤੇ ਕਾਲ ਕੀਤੇ ਲੇਕਿਨ ਮੋਨਿਕਾ ਨੇ ਫੋਨ ਨਹੀਂ ਚੁੱਕਿਆ। ਕੁਝ ਸਮੇਂ ਬਾਅਦ  ਫੋਨ ਬੰਦ ਹੋ ਗਿਆ। ਇਸ ਸਬੰਧ ਵਿਚ ਪਰਵਾਰ ਨੇ ਕੈਨਾਲ ਪੁਲਿਸ ਨੂੰ ਮੋਨਿਕਾ ਦੇ ਲਾਪਤਾ ਹੋਣ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ। ਲੇਕਿਨ ਮੋਨਿਕਾ ਦਾ ਕੁਝ ਪਤਾ ਨਹੀਂ ਚਲ ਸਕਿਆ।  ਪੁਲਿਸ ਦਾ ਕਹਿਣਾ ਸੀ ਕਿ ਪਰਵਾਰ ਦੇ ਲੋਕ ਬਿਆਨ ਦੇਣਗੇ ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.