ਵਾਸ਼ਿੰਗਟਨ, 16 ਸਤੰਬਰ, ਹ.ਬ. : ਅਮਰੀਕਾ ਵਿਚ ਇਸ ਸਾਲ ਦੇ ਅੰਤ ਵਿਚ ਹੋਣ ਵਾਲੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਵਾਕਯੁੱਧ  ਤੇਜ਼ ਹੁੰਦਾ ਜਾ ਰਿਹਾ ਹੈ। ਵਰਤਮਾਨ ਰਾਸ਼ਟਰਪਤੀ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਡੈਮੋਕਰੇਟ ਵਿਰੋਧੀ ਜੋਅ ਬਿਡੇਨ ਨੇ ਬਹਿਸ ਵਿਚ ਅਪਣਾ ਪ੍ਰਦਰਸ਼ਨ ਬਿਹਤਰ ਕਰਨ ਦੇ ਲਈ ਡਰੱਗਜ਼ ਦਾ ਸੇਵਨ ਕੀਤਾ ਹੈ। ਟਰੰਪ ਨੇ ਇਹ ਦੋਸ਼ ਇੱਕ ਸਮਾਚਾਰ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਦੌਰਾਨ ਲਾਏ।
ਫਾਕਸ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿਚ ਟਰੰਪ ਨੇ ਕਿਹਾ ਕਿ ਡੈਮੋਕਰੇਟਿਕ ਮੁੱਖ ਇਜਲਾਸ ਦੀ ਬਹਿਸ ਦੌਰਾਨ ਬਿਡੇਨ ਦੇ ਪ੍ਰਦਰਸ਼ਨ ਵਿਚ ਉਨ੍ਹਾਂ ਨੇ ਅਜੀਬ ਬਦਲਾਅ ਦੇਖਿਆ। ਉਨ੍ਹਾਂ ਨੇ ਕਿਹਾ, ਸ਼ੁਰੂ ਵਿਚ ਜਦ ਕੋਈ ਡੈਮੋਕਰੇਟ ਉਮੀਦਵਾਰ ਮੰਚ 'ਤੇ ਸੀ ਤਦ ਬਿਡੇਨ ਦਾ ਪ੍ਰਦਰਸ਼ਨ ਬੇਹੱਦ ਖਰਾਬ ਸੀ ਲੇਕਿਨ ਬਾਅਦ ਵਿਚ ਬਹਿਸ ਦੌਰਾਨ ਉਨ੍ਹਾਂ ਦਾ ਪ੍ਰਦਰਸ਼ਨ ਠੀਕ ਸੀ।
ਟਰੰਪ ਨੇ ਅਪਣੀ ਮੰਗ ਦੁਹਰਾਉਂਦੇ ਹੋਏ ਕਿਹਾ ਕਿ ਬਿਡੇਨ ਨੂੰ 29 ਸਤੰਬਰ ਨੂੰ ਹੋਣ ਵਾਲੀ ਪਹਿਲੀ ਤਿੰਨ ਰਾਸ਼ਟਰਪਤੀ ਬਹਿਸਾਂ ਤੋਂ ਪਹਿਲਾਂ ਡਰੱਗ ਟੈਸਟ ਕਰਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮੈਂ ਵੀ ਅਪਣਾ ਡਰੱਗ ਟੈਸਟ ਕਰਾਵਾਂਗਾ। ਟਰੰਪ ਕਹਿੰਦੇ ਰਹੇ ਹਨ ਕਿ ਬਿਡੇਨ ਮਾਨਸਿਕ ਤੌਰ  'ਤੇ ਮਜ਼ਬੂਤ ਨਹੀਂ ਹਨ। ਉਨ੍ਹਾਂ ਨੇ ਕਿਹਾ, ਸਾਨੂੰ ਅਜਿਹਾ ਰਾਸ਼ਟਰਪਤੀ ਨਹੀਂ ਚਾਹੀਦਾ ਜੋ ਮਾਨਸਿਕ ਤੌਰ 'ਤੇ ਬਿਮਾਰ ਹੋਵੇ।
ਦੂਜੇ ਪਾਸੇ ਭਾਰਤੀ ਮੂਲ ਦੀ ਸੀਨੇਟਰ ਅਤੇ ਡੈਮਕੋਰੇਟਿਕ ਪਾਰਟੀ ਵਲੋਂ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਅਤੇ 2016 ਵਿਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ  ਰਹੀ ਹਿਲੇਰੀ ਕਲਿੰਟਨ ਨੇ ਇੱਕ ਪ੍ਰੋਗਰਾਮ ਵਿਚ 60 ਲੱਖ ਡਾਲਰ ਜੁਟਾਏ। ਇਸ ਪ੍ਰੋਗਰਾਮ ਵਿਚ ਦੋਵੇਂ ਨੇਤਾਵਾਂ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਮਜ਼ਾਕ ਉਡਾਇਆ।

ਹੋਰ ਖਬਰਾਂ »

ਹਮਦਰਦ ਟੀ.ਵੀ.