ਪਹਿਲਾ ਮਾਮਲਾ ਜਨਵਰੀ  ਵਿਚ ਸਾਹਮਣੇ ਆਇਆ ਸੀ
ਚੀਨ ਦੇ ਵੁਹਾਨ ਤੋਂ ਪਰਤਿਆ ਸੀ ਇਹ ਵਿਅਕਤੀ
ਵਾਸ਼ਿੰਗਟਨ, 16 ਸਤੰਬਰ, ਹ.ਬ. : ਦੁਨੀਆ ਵਿਚ ਹੁਣ ਤੱਕ ਕੋਰੋਨਾ ਦੇ ਮਾਮਲੇ 2 ਕਰੋੜ 97 ਲੱਖ 15 ਹਜ਼ਾਰ 706 ਹੋ ਚੁੱਕੇ ਹਨ। ਚੰਗੀ ਖ਼ਬਰ ਇਹ ਹੈ ਕਿ ਠੀਕ ਹੋਣ ਵਾਲਿਆਂ ਦੀ ਗਿਣਤੀ ਵਿਚ ਹੁਣ 2 ਕਰੋੜ 15 ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ। ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 9 ਲੱਖ ਤੋਂ ਉਪਰ ਜਾ ਪੁੱਜੀ ਹੈ। ਇਹ ਅੰਕੜੇ ਵਰਲਡੋਮੀਟਰਸ ਮੁਤਾਬਕ ਹਨ। ਹੁਣ ਗੱਲ ਕਰਦੇ ਹਨ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਨਾਲ ਜੁੜੀ ਕੁਝ ਖ਼ਬਰਾਂ ਦੀ।
ਯੂਐਸ ਸੈਂਟਰਸ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਮੁਤਾਬਕ, ਅਮਰੀਕਾ ਵਿਚ ਕੋਰੋਨਾ ਵਾਇਰਸ ਦਾ ਅਸਰ ਜਨਵਰੀ 2020 ਵਿਚ ਸ਼ੁਰੂ ਹੋਇਆ ਸੀ। ਲੇਕਿਨ ਇੱਕ ਨਵਾਂ ਰਿਸਰਚ ਇਸ ਦਾਅਵੇ ਨੂੰ ਖਾਰਜ ਕਰਦਾ ਨਜ਼ਰ ਆਉਂਦਾ ਹੈ। ਯੂਸੀਐਲਏ ਮੁਤਾਬਕ ਕੋਰੋਨਾ ਵਾਇਰਸ ਜਨਵਰੀ 2020 ਵਿਚ ਨਹੀਂ ਬਲਕਿ ਦਸੰਬਰ 2019 ਵਿਚ ਹੀ ਅਮਰੀਕਾ ਪਹੁੰਚ ਚੁੱਕਾ ਸੀ। ਇਹ ਰਿਸਰਚ ਜਰਨਲ ਆਫ਼ ਮੈਡੀਕਲ ਇੰਟਰਨੈਟ 'ਤੇ ਜਾਰੀ ਹੋਇਆ ਹੈ।
ਰਿਸਰਚ ਟੀਮ ਨੇ ਦੇਖਿਆ ਕਿ 22 ਦਸੰਬਰ ਦੇ ਪਹਿਲਾਂ ਹੀ ਅਮਰੀਕਾ ਦੇ ਕਈ ਹਸਪਤਾਲਾਂ ਅਤੇ ਕਲੀਨਿਕਾਂ ਵਿਚ ਮਰੀਜ਼ਾਂ ਦੀ ਗਿਣਤੀ ਅਚਾਚਨਕ ਵਧ ਗਈ ਸੀ। ਜ਼ਿਆਦਾਤਰ ਮਰੀਜ਼ਾਂ ਨੂੰ ਸਾਹ ਲੈਣ ਵਿਚ ਦਿੱਕਤ ਅਤੇ ਸਰੀਰ ਦਰਦ ਦੀ ਸਮੱਸਿਆ ਅਚਾਨਕ ਹੋਈ ਸੀ। ਅਮਰੀਕਾ ਵਿਚ ਪਹਿਲਾ ਮਾਮਲਾ ਜਨਵਰੀ ਦੇ ਮੱਧ ਵਿਚ ਸਾਹਮਣੇ ਆਇਆ ਸੀ।  ਇਹ ਵਿਅਕਤੀ ਚੀਨ ਦੇ ਵੁਹਾਨ ਤੋਂ ਪਰਤਿਆ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.