ਯਾਵੇਸ-ਫਰੈਂਕੁਆਇਸ ਬਲੈਂਚੇਟ ਨੇ ਖੁਦ ਦਾ ਵੀ ਕਰਾਇਆ ਕੋਰੋਨਾ ਟੈਸਟ

ਔਟਾਵਾ, 16 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੀ ਬਲਾਕ ਕਿਊਬਿਕ ਪਾਰਟੀ ਦੇ ਲੀਡਰ ਯਾਵੇਸ-ਫਰੈਂਕੁਆਇਸ ਬਲੈਂਚੇਟ ਦੀ ਪਤਨੀ ਵੀ ਕੋਰੋਨਾ ਦੀ ਲਪੇਟ ਵਿੱਚ ਆ ਗਈ ਹੈ। ਇਸ ਦੇ ਚਲਦਿਆਂ ਯਾਵੇਸ-ਫਰੈਂਕੁਆਇਸ ਬਲੈਂਚੇਟ ਨੇ ਆਪਣਾ ਵੀ ਕੋਰੋਨਾ ਟੈਸਟ ਕਰਵਾਇਆ ਹੈ। ਹਾਲਾਂਕਿ ਇਸ ਤੋਂ ਇੱਕ ਦਿਨ ਪਹਿਲਾਂ ਹੀ ਇੱਕ ਸਟਾਫ਼ ਮੈਂਬਰ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਮਗਰੋਂ ਬਲੈਂਚੇਟ ਸਣੇ ਬਲਾਕ ਕਿਊਬਿਕ ਪਾਰਟੀ ਦੇ ਸਾਰੇ ਐਮਪੀ ਏਕਾਂਤਵਾਸ ਹੋ ਗਏ ਹਨ।
ਬਲਾਕ ਕਿਊਬਿਕ ਪਾਰਟੀ ਦੇ ਲੀਡਰ ਯਾਵੇਸ-ਫਰੈਂਕੁਆਇਸ ਬਲੈਂਚੇਟ ਦੀ ਪਤਨੀ ਨੈਨਸੀ ਡੇਜ਼ੀਅਲ ਨੇ ਦੱਸਿਆ ਕਿ ਉਸ ਨੂੰ ਆਪਣੀ ਸੂੰਗਣ ਸ਼ਕਤੀ ਘੱਟ ਲੱਗ ਰਹੀ ਸੀ। ਇਸ ਤੋਂ ਇਲਾਵਾ ਕਈ ਹੋਰ ਲੱਛਣ ਵੀ ਵਿਖਾਈ ਦੇ ਰਹੇ ਸਨ। ਇਸ ਦੇ ਚਲਦਿਆਂ ਉਸ ਨੇ ਆਪਣਾ ਕੋਰੋਨਾ ਦਾ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਪੌਜ਼ੀਟਿਵ ਆ ਗਈ। ਇਸ ਕਾਰਨ ਹੁਣ ਉਸ ਨੇ ਆਪਣੇ ਆਪ ਨੂੰ 22 ਸਤੰਬਰ ਤੱਕ ਲਈ ਏਕਾਂਤਵਾਸ ਕਰ ਲਿਆ ਹੈ। ਉਸ ਨੇ ਆਪਣੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਵੀ ਏਕਾਂਤਵਾਸ ਹੋਣ ਅਤੇ ਆਪਣਾ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਹੈ।
ਜੇਕਰ ਗੱਲ ਕੀਤੀ ਜਾਵੇ ਯਾਵੇਸ-ਫਰੈਂਕੁਆਇਸ ਬਲੈਂਚੇਟ ਦੀ ਤਾਂ ਉਹ ਬਲਾਕ ਕਿਊਬਿਕ ਪਾਰਟੀ ਦੇ ਸਾਰੇ ਐਮਪੀਜ਼ ਸਣੇ ਪਹਿਲਾਂ ਹੀ ਏਕਾਂਤਵਾਸ ਚੱਲ ਰਹੇ ਹਨ। ਬੀਤੇ ਦਿਨ ਪਾਰਟੀ ਦੇ ਇੱਕ ਸਟਾਫ਼ ਮੈਂਬਰ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਮਗਰੋਂ ਇਨ•ਾਂ ਸਾਰਿਆਂ ਨੇ ਆਪਣੇ ਆਪ ਨੂੰ ਏਕਾਂਤਵਾਸ ਕਰ ਲਿਆ ਸੀ। ਬਲੈਂਚੇਟ ਆਪਣੇ ਪਰਿਵਾਰ ਸਣੇ ਕਿਊਬਿਕ ਦੇ ਸ਼ਵੀਨੀਗਨ ਵਿੱਚ ਸਥਿਤ ਆਪਣੇ ਘਰ ਵਿੱਚ ਰਹਿ ਰਹੇ ਹਨ।
ਦੱਸ ਦੇਈਏ ਕਿ ਜਦੋਂ ਕੈਨੇਡਾ ਵਿੱਚ ਵਿੱਚ ਕੋਰੋਨਾ ਮਹਾਂਮਾਰੀ ਆਪਣੇ ਸ਼ੁਰੂਆਤੀ ਪੜਾਅ ਵਿੱਚ ਸੀ, ਉਸੇ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫ਼ੀ ਗਰੇਗਰੀ ਟਰੂਡੋ ਦੀ ਕੋਰੋਨਾ ਰਿਪੋਰਟ ਵੀ ਪੌਜ਼ੀਟਿਵ ਆਈ ਗਈ ਸੀ, ਪਰ ਹੁਣ ਉਹ ਬਿਲਕੁਲ ਠੀਕ ਹਨ।
 

ਹੋਰ ਖਬਰਾਂ »

ਕੈਨੇਡਾ

ਹਮਦਰਦ ਟੀ.ਵੀ.