ਵਾਸ਼ਿੰਗਟਨ, 17 ਸਤੰਬਰ, ਹ.ਬ. : ਅਮਰੀਕਾ ਵਿਚ ਹੋਏ ਤਾਜ਼ਾ ਸਰਵੇ ਵਿਚ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਸਰਵੇ ਮੁਤਾਬਕ ਦਸ ਵਿਚੋਂ ਇੱਕ ਕੋਰੋਨਾ ਮਰੀਜ਼ ਨੂੰ ਐਮਰਜੰਸੀ ਵਿਭਾਗ ਤੋਂ ਛੁੱਟੀ ਮਿਲਣ ਦੇ ਇੱਕ ਹਫ਼ਤੇ ਅੰਦਰ ਮੁੜ ਹਸਪਤਾਲ ਪਰਤਣਾ ਪਿਆ। ਜਨਰਲ ਐਕਡਮਿਕ ਐਮਰਜੰਸੀ ਮੈਡੀਸਿਨ ਵਿਚ ਪ੍ਰਕਾਸ਼ਤ ਸੋਧ ਮੁਤਾਬਕ ਅਮਰੀਕਾ ਦੇ ਫਿਲਾਡੇਲਫੀਆ ਖੇਤਰ ਵਿਚ ਮਾਰਚ ਤੋਂ ਮਈ ਦੇ ਵਿਚਕਾਰ 1400 ਕੋਰੋਨਾ ਮਰੀਜ਼ਾਂ ਦੇ ਡਾਟੇ ਦਾ ਵਿਸ਼ਲੇਸ਼ਣ ਕੀਤਾ ਗਿਆ।
ਇਸ ਤੋਂ ਪਤਾ ਚਲਿਆ  ਕਿ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਹਫ਼ਤੇ ਅੰਦਰ ਦਸ ਵਿਚੋਂ Îਇੱਕ  ਮਰੀਜ਼ ਨੂੰ ਮੁੜ ਤੋਂ ਹਸਪਤਾਲ ਪਰਤਣਾ ਪਿਆ। ਇਨ੍ਹਾਂ ਮਰੀਜ਼ਾਂ ਨੇ ਬੁਖਾਰ ਤੋਂ ਇਲਾਵਾ ਦੂਜੀ ਸ਼ਿਕਾਇਤਾਂ ਦਰਜ ਕਰਾਈਆਂ, ਜਿਸ ਤੋਂ ਬਾਅਦ ਇਨ੍ਹਾਂ ਮੁੜ ਹਸਪਤਾਲ ਵਿਚ ਭਰਤੀ ਕਰਨਾ ਪਿਆ। ਯੂਨੀਵਰਸਿਟੀ ਆਫ਼ ਪੈਂਸਿਲਵੇਨਿਆ ਸਕੂਲ ਆਫ਼ ਮੈਡੀਸਿਨ ਵਿਚ ਇਸ ਸੋਧ ਦੀ ਅਗਵਾਈ ਕਰਨ ਵਾਲੇ ਔਸਟਿਨ ਕਿਲਾਰੂ ਨੇ ਕਿਹਾ ਕਿ ਐਮਰਜੰਸੀ ਵਿਭਾਗ ਵਿਚ ਕੰਮ ਕਰਨ ਵਾਲੇ ਡਾਕਟਰਾਂ ਨੂੰ ਇਸ ਸੋਧ ਰਾਹੀਂ ਸ਼ੱਕੀ ਕੋਰੋਨਾ ਮਰੀਜ਼ਾਂ ਦੇ ਬਾਰੇ ਵਿਚ ਕਾਫੀ ਜਾਣਕਾਰੀ ਮਿਲੇਗੀ।
ਇਹ ਪਤਾ ਲਾਉਣਾ ਕਾਫੀ ਮੁਸ਼ਕਲ ਹੁੰਦਾ ਹੈ ਕਿ ਹਸਪਤਾਲ ਤੋਂ ਠੀਕ ਹੋ ਕੇ ਜਾਣ ਵਾਲੇ ਮਰੀਜ਼  ਆਉਣ ਵਾਲੇ ਦਿਨਾਂ ਵਿਚ ਬਿਮਾਰ ਪੈ ਸਕਦੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.