ਲੰਡਨ, 17 ਸਤੰਬਰ, ਹ.ਬ. : ਭਾਰਤੀ ਮੂਲ ਦੇ 23 ਸਾਲਾ ਨੌਜਵਾਨ ਨੂੰ ਇੰਗਲੈਂਡ ਵਿਚ ਸਜ਼ਾ ਦਿੱਤੀ ਗਈ ਹੈ। ਦਰਅਸਲ ਉਸ ਨੇ ਗੁੱਸੇ ਵਿਚ ਆ ਕੇ ਅਪਣੀ ਸਾਬਕਾ ਪ੍ਰੇਮਿਕਾ ਨੂੰ ਜਾਨ ਤੋਂ ਮਾਰ ਦਿੱਤਾ ਸੀ। ਜਿਗੁਕੁਮਾਰ ਸੋਰਥੀ ਨੂੰ ਹੁਣ 28 ਸਾਲਾਂ ਤੱਕ ਜੇਲ੍ਹ ਵਿਚ ਬੰਦ ਰਹਿਣਾ ਹੋਵੇਗਾ। 21 ਸਾਲਾ ਭਾਵਿਨੀ ਪ੍ਰਵੀਨ  ਦੀ ਬੇਰਹਿਮੀ ਨਾਲ ਹੱਤਿਆ ਦੇ ਲਈ ਜਿਗੁਕੁਮਾਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਬ੍ਰਿਟੇਨ ਦੀ ਅਦਾਲਤ ਨੇ ਇਹ ਸਜ਼ਾ ਤੈਅ ਕੀਤੀ ਹੈ। ਭਾਵਿਨੀ ਨੂੰ ਮਾਰਚ ਵਿਚ ਲਿਸੈਸਟਰ ਸਥਿਤ ਉਸ ਦੇ ਘਰ ਮਰਿਆ ਹੋਇਆ ਪਾਇਆ ਗਿਆ ਸੀ।
ਜਸਟਿਸ ਟਿਮੋਥੀ ਨੇ ਸੋਰਥੀ ਨੂੰ ਕਿਹਾ, ਤੁਸੀਂ ਸੁੰਦਰ ਅਤੇ ਟੈਲੈਂਟਡ ਲੜਕੀ ਦੀ ਜਾਨ ਸਿਰਫ 21 ਸਾਲ ਦੀ ਉਮਰ ਵਿਚ ਹੀ ਲੈ ਲਈ ਇਹ ਕਾਫੀ ਭਿਆਨਕ ਹੱਤਿਆ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਸੁਣਵਾਈ ਦੌਰਾਨ ਜਿਊਰੀ ਨੂੰ ਪਤਾ ਚਲਿਆ ਕਿ ਜਿਗੁਕੁਮਾਰ ਕਿਸ ਤਰ੍ਹਾਂ ਭਾਵਿਨੀ   ਕਾਰਨ ਟੁੱਟ ਗਿਆ ਸੀ ਜਦ ਉਸ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ। ਦੋ ਮਾਰਚ ਦੁਪਹਿਰ ਸਾਢੇ 12 ਵਜੇ ਜਿਗੁਕੁਮਾਰ ਭਾਵਿਨੀ ਦੇ ਘਰ ਗਿਆ ਅਤੇ ਉਨ੍ਹਾਂ ਵਿਚਕਾਰ ਕੁਝ ਗੱਲਾਂ ਹੋਈਆਂ। ਇਸ ਤੋਂ ਬਾਅਦ ਭਾਵਿਨੀ 'ਤੇ ਚਾਕੂ ਨਾਲ ਹਮਲਾ ਕਰਕੇ ਜਿਗੁਕੁਮਾਰ ਨੇ ਜਾਨ ਲੈ ਲਈ ਅਤੇ ਉਥੋਂ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਦੋ ਘੰਟੇ ਤੋਂ ਵੀ ਘੱਟ ਸਮੇਂ ਵਿਚ ਜਿਗੁਕੁਮਾਰ ਨੇ ਲਿਸੈਸਟਰ ਵਿਚ ਹਿਲ ਪੁਲਿਸ ਸਟੇਸ਼ਨ ਦੇ ਬਾਹਰ ਇੱਕ ਪੁਲਿਸ ਅਧਿਕਾਰੀ ਨਾਲ ਸੰਪਰਕ ਕਰਕੇ ਅਪਣੇ ਗੁਨਾਹ ਨੂੰ ਕਬੂਲ ਕਰ ਲਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.