ਵਾਸ਼ਿੰਗਟਨ, 18 ਸਤੰਬਰ, ਹ.ਬ. : ਐਫਬੀਆਈ ਨੇ ਅਮਰੀਕਾ ਵਿਚ 2012 ਵਿਚ ਭਾਰਤੀ ਨਾਗਰਿਕ ਪਰੇਸ਼ ਕੁਮਾਰ ਪਟੇਲ ਦੇ ਅਗਵਾ ਅਤੇ ਹੱਤਿਆ ਦੇ ਲਈ ਜ਼ਿੰਮੇਵਾਰ ਲੋਕਾਂ ਦੀ ਸੂਚਨਾ ਦੇਣ ਵਾਲਿਆਂ ਨੂੰ 15,000 ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਪਟੇਲ ਨੂੰ 16 ਸਤੰਬਰ, 2012 ਨੂੰ ਵਰਜੀਨਿਆ ਵਿਚ ਚੇਸਟਫੀਲਡ ਸਥਿਤ ਰੇਸਵੇ ਗੈਸ ਸਟੇਸ਼ਨ ਤੋਂ ਅਗਵਾ ਕਰ ਲਿਆ ਗਿਆ ਸੀ। ਇਸ ਦੇ ਚਾਰ ਦਿਨ ਬਾਅਦ ਉਨ੍ਹਾਂ ਦੀ ਲਾਸ਼ ਵਰਜੀਨਿਆ ਦੇ ਰਿਚਮੰਡ ਸ਼ਹਿਰ ਵਿਚ ਅਨਕਾਰੋ ਬੋਟ ਲੈਂਡਿੰਗ ਵਿਚ ਮਿਲੀ ਸੀ। ਇਸ ਅਣਸੁਲਝੇ ਹੱਤਿਆ ਕਾਂਡ ਮਾਮਲੇ ਦੀ ਜਾਂਚ ਐਫਬੀਆਈ ਕਰ ਰਹੀ ਹੈ।
ਐਫਬੀਆਈ ਦੇ ਅਨੁਸਾਰ, 16 ਸਤੰਬਰ ਨੂੰ ਇੱਕ ਗਵਾਹ ਨੇ ਚੇਸਟਫੀਲਡ ਕਾਊਂਟੀ ਪੁਲਿਸ ਵਿਭਾਗ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਸੀ। ਉਸ ਨੇ ਦੱਸਿਆ ਸੀ ਕਿ ਪਟੇਲ ਲਗਭਗ ਛੇ ਵਜੇ ਅਪਣੇ ਸਟੋਰ 'ਤੇ  ਪਹੁੰਚੇ, ਅਪਣੇ ਵਾਹਨ ਰਾਹੀਂ ਬਾਹਰ ਨਿਕਲੇ ਤਾਂ ਉਦੋਂ ਹੀ ਹੁਡੀ ਪਹਿਨੇ ਦੋ ਲੋਕ ਉਨ੍ਹਾਂ ਦੇ ਕੋਲ ਆਏ ਅਤੇ ਉਨ੍ਹਾਂ ਨੇ ਪਟੇਲ ਨੂੰ ਇੱਕ ਵੈਨ ਵਿਚ ਪਾਇਆ ਅਤੇ ਨਾਲ ਲੈ ਕੇ ਚਲੇ ਗਏ। ਕੁੱਝ ਦਿਨ ਬਾਅਦ ਪਟੇਲ ਦੀ ਲਾਸ਼ ਬਰਾਮਦ ਹੋਈ ਸੀ। ਐਫਬੀਆਈ ਰਿਚਮੰਡ ਨੇ ਪਟੇਲ ਦੀ ਮੌਤ ਦੇ ਲਈ ਜ਼ਿੰਮੇਵਾਰ ਲੋਕਾਂ ਦੀ ਗ੍ਰਿਫਤਾਰੀ ਅਤੇ ਉਨ੍ਹਾਂ ਦੋਸ਼ੀ ਠਹਿਰਾਉਣ ਵਾਲੀ ਜਾਣਕਾਰੀ ਦੇ ਲਈ 15 ਹਜ਼ਾਰ ਡਾਲਰ ਤੱਕ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.