ਕਿਹਾ, 23 ਸਾਲ ਪਹਿਲਾਂ ਟਰੰਪ ਨੇ ਕੀਤੀ ਸੀ ਜ਼ਬਰਦਸਤੀ
ਵਾਸ਼ਿੰਗਟਨ, 18 ਸਤੰਬਰ, ਹ.ਬ. : ਅਮਰੀਕਾ ਵਿਚ ਰਾਸ਼ਟਰਪਤੀ ਟਰੰਪ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਜ਼ੋਰਦਾਰ ਝਟਕਾ ਲੱਗਾ ਜਦੋਂ ਇੱਕ ਸਾਬਕਾ ਮਾਡਲ ਨੇ ਉਨ੍ਹਾਂ 'ਤੇ ਜਿਸਮਾਨੀ ਸ਼ੋਸ਼ਣ ਦਾ ਦੋਸ਼ ਲਗਾ ਦਿੱਤਾ। ਮਾਡਲ ਐਮੀ ਡੋਰਿਸ ਨੇ ਦੋਸ਼ ਲਾਇਆ ਕਿ 23 ਸਾਲ ਪਹਿਲਾਂ ਓਪਨ ਟੈਨਿਸ ਚੈਂਪੀਅਨਸ਼ਿਪ ਦੌਰਾਨ ਟਰੰਪ ਨੇ ਉਨ੍ਹਾਂ ਦੇ ਨਾਲ ਜ਼ਬਰਦਸਤੀ ਕੀਤੀ ਸੀ।   ਹਾਲਾਂਕਿ ਟਰੰਪ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਦੇ ਵਕੀਲਾਂ ਨੇ ਦਾਅਵਾ ਕੀਤਾ ਕਿ 3 ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਉਨ੍ਹਾਂ ਦਾ ਅਕਸ ਖਰਾਬ ਕਰਨ ਦੇ ਲਈ ਇਸ ਤਰ੍ਹਾਂ ਦਾ ਦੋਸ਼ ਲਾਇਆ ਗਿਆ ਹੈ। ਸਾਬਕਾ ਮਾਡਲ ਡੋਰਿਸ ਦਾ ਕਹਿਣਾ ਹੈ ਕਿ ਉਸ ਸਮੇਂ ਉਨ੍ਹਾਂ ਦੇ ਦੋਸਤ ਰਹੇ ਜੇਸਨ ਬਿਨ ਨੇ ਉਨ੍ਹਾਂ ਟਰੰਪ ਨਾਲ ਮਿਲਵਾਇਆ ਸੀ। ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿਚ ਡੋਰਿਸ ਨੇ ਦੋਸ਼ ਲਾÎਇਆ ਕਿ ਮੈਚ ਦੋਰਾਨ ਵੀਆਈਪੀ ਬਾਕਸ ਵਿਚ ਟਰੰਪ ਨੇ ਉਨ੍ਹਾਂ ਬਹੁਤ ਮਜ਼ਬੂਤੀ ਨਾਲ ਜਕੜ ਲਿਆ ਤੇ ਜ਼ਬਰਦਸਤੀ ਕਿੱਸ ਕੀਤਾ।
ਉਨ੍ਹਾਂ ਕਿਹਾ ਕਿ ਜਦ ਉਹ ਟਰੰਪ ਨੂੰ ਹਟਾਉਣ ਦੀ ਕੋਸ਼ਿਸ਼ ਕਰਨ ਲੱਗੀ ਤਾਂ ਉਨ੍ਹਾਂ ਨੇ ਮੈਨੂੰ ਹੋਰ ਮਜ਼ਬੂਤੀ ਨਾਲ ਫੜ ਲਿਆ।  ਦੂਜੇ ਪਾਸੇ ਟਰੰਪ ਦੇ ਵਕੀਲਾਂ ਨੇ ਇਨ੍ਹਾਂ ਦੋਸ਼ਾਂ ਦਾ ਸਿਰੇ ਤੋਂ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਾਜ਼ਿਸ਼ ਹੈ ਜਿਸ ਦੇ ਤਹਿਤ ਰਾਸ਼ਟਰਪਤੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਕੀਲ ਨੇ ਅੱਗੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਕਦੇ ਵੀ ਗਲਤ ਤਰੀਕੇ ਨਾਲ ਅਜਿਹਾ  ਸਲੂਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੋਇਆ ਤਾਂ ਵੀਆਈਪੀ ਬਾਕਸ ਵਿਚ ਮੌਜੂਦ ਲੋਕਾਂ ਨੇ ਇਹ ਦੇਖਿਆ ਹੁੰਦਾ। ਉਸ ਵਕਤ  ਐਮੀ ਦੇ ਬੁਆਏ ਫਰੈਂਡ ਰਹੇ ਜੇਸਨ ਬਿਨ ਨੇ ਇਸ 'ਤੇ ਕੋਈ Îਟਿੱਪਣੀ ਨਹੀਂ ਕੀਤੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.