ਨਵੀਂ ਦਿੱਲੀ, 18 ਸਤੰਬਰ, ਹ.ਬ. : ਗਰਮੀਆਂ ਵਿਚ ਅਕਸਰ ਪਸੀਨੇ ਅਤੇ ਪ੍ਰਦੂਸ਼ਣ ਕਾਰਨ ਸਿਰ ਵਿਚ ਖੁਜਲੀ ਦੀ ਸਮੱਸਿਆ ਹੋ ਜਾਂਦੀ ਹੈ। ਕਈ ਵਾਰ ਸਕੈਲਪ 'ਤੇ ਫੰਗਸ, ਡੈਂਡਰਫ ਜਾਂ ਗਲਤ ਸ਼ੈਂਪੂ ਦੇ ਇਸਤੇਮਾਲ ਨਾਲ ਵੀ ਇਹ ਸਮੱਸਿਆ ਹੋ ਸਕਦੀ ਹੈ। ਸਿਰ ਵਿਚ ਖੁਜਲੀ ਹੋਣ 'ਤੇ ਪਰੇਸ਼ਾਨੀ ਵੀ ਬਹੁਤ ਹੁੰਦੀ ਹੈ ਅਤੇ ਸ਼ਰਮਿੰਦਗੀ ਵੀ। ਵਾਰ-ਵਾਰ ਸਿਰ ਖੁਜਲਾਉਣ ਨਾਲ ਸਕੈਲਪ 'ਤੇ ਜਲਣ ਵੀ ਹੋਣ ਲੱਗਦੀ ਹੈ ਅਤੇ ਕਈ ਵਾਰ ਤਾਂ ਖ਼ੂਨ ਵੀ ਨਿਕਲਣ ਲੱਗਦਾ ਹੈ। ਕਈ ਵਾਰ ਜਲਣ ਅਤੇ ਖੁਜਲੀ ਨਾਲ ਇਸ ਵਿਚ ਲਾਲੀ ਵੀ ਪੈਣ ਲੱਗਦੀ ਹੈ। ਪਰ ਸਿਰ ਦੀ ਇਸ ਖੁਜਲੀ ਨੂੰ ਲੈ ਕੇ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਕੁਝ ਘਰੇਲੂ ਇਲਾਜ ਦੀ ਮਦਦ ਨਾਲ ਤੁਸੀਂ ਖੁਜਲੀ ਦੀ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।
ਬਾਅਦ ਵਿਚ ਕਿਸੇ ਹਲਕੇ ਸ਼ੈਂਪੂ ਨਾਲ ਵਾਲਾਂ ਨੂੰ ਧੋ ਕੇ ਕੁਦਰਤੀ ਤਰੀਕੇ ਨਾਲ ਸੁੱਕਣ ਦਿਓ। ਵਾਲਾਂ ਵਿਚ ਹੇਅਰ ਡ੍ਰਾਇਰ ਦੇ ਪ੍ਰਯੋਗ ਤੋਂ ਬਚੋ ਕਿਉਂਕਿ ਇਹ ਖੁਜਲੀ ਨੂੰ ਵਧਾ ਸਕਦਾ ਹੈ। ਚੰਗੇ ਨਤੀਜੇ ਲਈ ਇਸ ਅਰਕ ਦਾ ਪ੍ਰਯੋਗ ਨਿਯਮਿਤ ਆਧਾਰ 'ਤੇ ਕਰੋ। ਇਸ ਉਪਾਅ ਨਾਲ ਸਕੈਲਪ ਸੇਰਾਯਸਿਸ ਦੇ ਲੱਛਣਾਂ ਤੋਂ ਛੁਟਕਾਰਾ ਪਾਉਣ ਵਿਚ ਮਦਦ ਮਿਲਦੀ ਹੈ। ਕੁਦਰਤੀ ਤੇਲ ਦੀ ਮਦਦ ਨਾਲ ਵੀ ਸਿਰ ਦੀ ਖੁਜਲੀ ਨੂੰ ਦੂਰ ਕੀਤਾ ਜਾ ਸਕਦਾ ਹੈ। ਡ੍ਰਾਈ ਸਕੈਲਪ ਵਿਚ ਵੀ ਖੁਜਲੀ ਹੁੰਦੀ ਹੈ। ਇਸ ਲਈ ਸਿਰ 'ਤੇ ਨਾਰੀਅਲ ਦਾ ਤੇਲ, ਆਲਿਵ ਆਇਲ, ਬਦਾਮ ਦਾ ਤੇਲ ਅਤੇ ਏਵੇਕਾਡੋ ਤੇਲ ਨੂੰ ਮਿਕਸ ਕਰਕੇ ਲਗਾਉਣਾ ਚਾਹੀਦਾ। ਜਦ ਤਕ ਖੁਜਲੀ ਦੀ ਸਮੱਸਿਆ ਦੂਰ ਨਹੀਂ ਹੋ ਜਾਂਦੀ, ਇਸ ਉਪਾਅ ਦਾ ਪ੍ਰਯੋਗ ਨਿਯਮਿਤ ਰੂਪ ਨਾਲ ਕਰੋ। ਇਸ ਤੋਂ ਇਲਾਵਾ ਨਿੰਬੂ ਦਾ ਰਸ ਵੀ ਵਾਲਾਂ ਲਈ ਚੰਗਾ ਹੈ। ਸਿਰ 'ਤੇ ਥੋੜ੍ਹਾ ਜਿਹਾ ਨਿੰਬੂ ਦਾ ਰਸ ਲਗਾਓ ਅਤੇ ਕੁਝ ਮਿੰਟਾਂ ਬਾਅਦ ਵਾਲ ਧੋ ਲਓ।

ਹੋਰ ਖਬਰਾਂ »

ਹਮਦਰਦ ਟੀ.ਵੀ.