ਵਾਸ਼ਿੰਗਅਨ, 19 ਸਤੰਬਰ, ਹ.ਬ. : ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਫ਼ਰੀਕੀ-ਅਮਰੀਕੀ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਹਿੰਸਕ ਹੋਏ ਪ੍ਰਦਰਸ਼ਨਕਾਰੀਆਂ ਨੇ ਵਾਸ਼ਿੰਗਟਨ ਡੀਸੀ ਵਿਚ ਮੌਜੂਦ ਮਹਾਤਮਾ ਗਾਂਧੀ ਦੇ ਬੁੱਤ ਨੂੰ ਵੀ ਨਹੀਂ ਛੱਡਿਆ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਠੱਗਾਂ ਦੀ ਟੋਲੀ ਦੱਸਿਆ।  
ਗੌਰਤਲਬ ਹੈ ਕਿ 25 ਮਈ ਨੂੰ ਮਿਨੀਆਪੋਲਿਸ ਵਿਚ ਪੁਲਿਸ ਕਰਮੀ ਨੇ 46 ਸਾਲਾ ਕਾਲੇ ਫਲਾਇਡ ਨੂੰ ਹੱਥਕੜੀ ਲਾ ਕੇ ਜ਼ਮੀਨ 'ਤੇ ਡੇਗ ਦਿੱਤਾ ਅਤੇ ਉਸ ਦੇ ਗਲ਼ ਨੂੰ ਗੋਡੇ ਨਾਲ ਤਕਰੀਬਨ 8 ਮਿੰਟ ਤੱਕ ਦਬਾਈ ਰੱÎਖਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੂਰੇ ਦੇਸ਼ ਵਿਚ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਏ। ਇਸ ਦੌਰਾਨ ਪੂਰੇ ਦੇਸ਼ ਵਿਚ ਭੰਨਤੋੜ, ਲੁੱਟਖੋਹ ਅਤੇ ਸਾੜ ਫੂਕ ਦੀ ਵੀ ਕੁਝ ਘਟਨਾਵਾਂ ਵਾਪਰੀਆਂ।
ਦੱਸਣਯੋਗ ਹੈ ਕਿ ਟਰੰਪ 2016 ਵਿਚ ਮਿਨੀਸੋਟਾ ਵਿਚ 44 ਹਜ਼ਾਰ ਵੋਟਾਂ ਨਾਲ ਹਰ ਗਏ ਸੀ।  ਰਾਸ਼ਟਰਪਤੀ ਨੇ ਵਾਸ਼ਿੰਗਟਨ ਵਿਚ ਲੱਗੇ ਮਹਾਤਮਾ ਗਾਂਧੀ ਦੇ ਬੁੱਤ ਦਾ ਜ਼ਿਕਰ ਕੀਤਾ ਜਿਸ ਨੂੰ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਪ੍ਰਦਰਸ਼ਨ ਦੌਰਾਨ ਨਿਸ਼ਾਨਾ ਬਣਾਇਆ ਸੀ।
ਟਰੰਪ ਨੇ ਕਿਹਾ ਕਿ ਮੈਂ ਮੰਨਦਾ ਹਾਂ ਕਿ ਇਹ ਸਿਰਫ ਕੁਝ ਠੱਗਾਂ ਦੀ ਟੋਲੀ ਸੀ। ਆਪ ਸੱਚ ਜਾਣਨਾ ਚਾਹੁੰਦਾ ਹਨ । ਮੈਂ ਮੰਨਦਾ ਹਾਂ ਕਿ ਇਹ ਠੱਗਾਂ ਦੀ ਟੋਲੀ ਸੀ। ਰਾਸ਼ਟਰਪਤੀ ਨੇ ਅਪਣੇ ਸਰੋਤਿਆਂ ਨੂੰ ਦੱਸਿਆ ਕਿ ਉਨ੍ਹਾਂ ਨੇ ਕਾਰਜਕਾਰੀ ਆਦੇਸ਼ 'ਤੇ ਹਸਤਾਖਰ ਕੀਤੇ ਹਨ ਜਿਸ ਵਿਚ ਅਜਿਹੇ ਸ਼ਰਾਰਤੀ ਅਨਸਰਾਂ ਦੇ ਲਈ ਦਸ ਸਾਲ  ਕੈਦ ਦੀ ਤਜਵੀਜ਼ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.