ਚੰਡੀਗੜ੍ਹ, 19 ਸਤੰਬਰ, ਹ.ਬ. :  ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰਾਹਤ ਦਿੱਤੀ ਹੈ। ਅਦਾਲਤ ਨੇ ਉਸ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਕੰਗਨਾ ਵੱਲੋਂ ਕੀਤੇ ਗਏ ਟਵੀਟ ਵਿਚ ਲੋਕਾਂ ਨੂੰ ਬੀਫ ਖਾਣ ਲਈ ਉਕਸਾਉਣ ਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਵਿਚ ਲੁਧਿਆਣਾ ਵਾਸੀ ਨਵਨੀਤ ਗੋਪੀ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕਰ ਕੇ ਕੰਗਨਾ ਖ਼ਿਲਾਫ਼ ਧਾਰਾ 295 ਏ ਤਹਿਤ ਐਫਆਈਆਰ ਦਰਜ ਕੀਤੇ ਜਾਣ ਦੀ ਮੰਗ ਕੀਤੀ ਸੀ। ਦੱਸ ਦੇਈਏ ਕਿ ਕੰਗਨਾ ਇਨ੍ਹਾਂ ਦਿਨਾਂ ਸੁਰਖੀਆਂ ਵਿਚ ਹੈ। ਸ਼ਿਵ ਸੈਨਾ ਦੇ ਖ਼ਿਲਾਫ਼  ਕੰਗਨਾ ਮੁਖਰ ਹੈ। ਹਾਲ ਹੀ ਵਿਚ ਮੁੰਬਈ ਵਿਚ ਉਨ੍ਹਾਂ ਦੇ ਦਫ਼ਤਰ ਦੀ ਬਿਲਡਿੰਗ ਦੇ ਕੁਝ ਹਿੱਸੇ ਨੂੰ ਬੀਐਮਸੀ ਨੇ ਡੇਗ ਦਿੱਤਾ ਸੀ, ਇਸ ਤੋ ਬਾਅਦ ਕੰਗਨਾ ਅਤੇ ਸ਼ਿਵ ਸੈਨਾ ਦੇ ਵਿਚ ਤਲਵਾਰਾਂ ਖਿਚੀਆਂ ਹੋਈਆਂ ਹਨ। ਕੰਗਨਾ ਲਗਾਤਾਰ ਟਵੀਟ ਦੇ ਜ਼ਰੀਏ ਸ਼ਿਵ ਸੈਨਾ 'ਤੇ ਵਾਰ ਕਰ ਰਹੀ ਹੈ। ਟਵਿਟਰ 'ਤੇ ਕੰਗਨਾ ਨੂੰ ਕਾਫੀ ਸਮਰਥਨ ਮਿਲ ਰਿਹਾ ਹੈ। ਹਾਲਾਂਕਿ ਕੁਝ ਲੋਕ ਕੰਗਨਾ ਨੂੰ ਨਸੀਹਤ ਵੀ ਦੇ ਰਹੇ ਹਨ। ਕੰਗਨਾ ਦੇ ਬਿਆਨ 'ਤੇ ਜਯਾ ਬੱਚਨ ਨੇ ਸੰਸਦ ਵਿਚ ਬਿਆਨ ਦਿੱਤਾ ਸੀ। ਇਸ ਤੋਂ ਬਾਅਦ ਕੰਗਨਾ ਨੇ ਟਵੀਟ ਕਰਕੇ ਬਿਆਨ ਦਾ ਜਵਾਬ ਦਿੱਤਾ ਸੀ। ਉਰਮਿਲਾ ਮਾਂਤੋਡਕਰ ਨਾਲ ਵੀ ਕੰਗਨਾ ਟਵਿਟਰ 'ਤੇ ਭਿੜੀ।

ਹੋਰ ਖਬਰਾਂ »

ਹਮਦਰਦ ਟੀ.ਵੀ.