ਮੁੰਬਈ, 21 ਸਤੰਬਰ, ਹ.ਬ. : ਮਹਾਰਾਸ਼ਟਰ ਵਿਚ ਠਾਣੇ ਦੇ ਭਿਵੰਡੀ ਵਿਚ ਪਟੇਲ ਕੰਪਾਊਂਡ ਇਲਾਕੇ ਵਿਚ ਸੋਮਵਾਰ ਤੜਕੇ ਪੌਣੇ ਚਾਰ ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਡਿੱਗ ਪਈ। ਇਸ ਹਾਦਸੇ ਵਿਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੋਕ ਅਜੇ ਵੀ ਮਲਬੇ ਵਿਚ ਫਸੇ ਹੋਏ ਹਨ। ਘਟਨਾ ਸਥਾਨ ’ਤੇ ਬਚਾਅ ਕਾਰਜ ਵਿਚ ਜੁਟੀ ਐਨਡੀਆਰਐਫ ਦੀ ਟੀਮ ਦੇ ਅਨੁਸਾਰ ਹੁਣ ਤੱਕ ਮਲਬੇ ਵਿਚ ਫਸੇ 20 ਲੋਕਾਂ ਨੂੰ ਸੁਰੱÎਖਿਅਤ ਬਾਹਰ ਕੱਢ ਲਿਆ ਗਿਆ ਹੈ ਜਦ ਕਿ ਘੱਟ ਤੋਂ ਘੱਟ 20-25 ਲੋਕਾਂ ਦੇ ਅੰਦਰ ਫਸੇ ਹੋਣ ਦੀ  ਸੰਭਾਵਨਾ ਹੈ। 

ਮਿਲੀ ਜਾਣਕਾਰੀ ਦੇ ਅਨੁਸਾਰ ਜਿਲਾਨੀ ਅਪਾਰਟਮੈਂਟ ਦੇ ਨਾਂ ਤੋਂ ਮਸ਼ਹੂਰ ਇਹ ਇਮਾਰਤ ਸਾਲ 1984 ਵਿਚ ਬਣੀ ਸੀ। ਇਮਾਰਤ ਦਾ ਇੱਕ ਹਿੱਸਾ ਦੇਰ ਰਾਤ ਅਚਾਨਕ ਢਹਿ ਗਿਆ । ਢਹਿਣ ਵਾਲੇ ਇਸ ਹਿੱਸੇ ਵਿਚ 21 ਫਲੈਟ ਹਨ ਜਿਸ ਵਿਚ ਲੋਕ ਸੁੱਤੇ ਪਏ ਸੀ। ਸੋਮਵਾਰ ਤੜਕੇ ਪੌਣੇ ਚਾਰ ਵਜੇ ਇਸ ਹਿੱਸੇ ਦੇ ਢਹਿੰਦੇ ਹੀ ਪੂਰੇ Îਇਲਾਕੇ ਵਿਚ ਕੋਹਰਾਮ ਮਚ ਗਿਆ। ਸਥਾਨਕ ਲੋਕ ਤੁਰੰਤ ਲੋਕਾਂ ਦੀ ਮਦਦ ਦੇ ਲਈ ਜੁਟ ਗਏ ਅਤੇ ਰਾਹਤ ਤੇ ਬਚਾਅ ਕਾਰਜ ਦਲ ਨੂੰ ਵੀ ਸੂਚਿਤ ਕੀਤਾ ਗਿਆ। ਤਦ ਤੋਂ ਇਹ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। 

ਠਾਣੇ ਨਗਰ ਨਿਗਮ ਦੇ ਪੀਆਰਓ ਨੇ ਦੱਸਿਆ ਕਿ ਐਨਡੀਆਰਐਫ ਦੀ ਇੱਕ ਟੀਮ ਨੇ ਠਾਣੇ ਦੇ Îਭਿਵੰਡੀ ਵਿਚ ਇਮਾਰਤ ਢਹਿਣ ਵਾਲੀ ਥਾਂ ’ਤੇ ਮਲਬੇ ਦੇ ਥੱਲੇ ਤੋਂ ਇੱਕ ਬੱਚੇ ਨੂੰ ਵੀ ਬਚਾਇਆ ਹੈ।

ਦੱਸਦੇ ਚਲੀਏ ਕਿ ਮਹਾਰਾਸ਼ਟਰ ਦੇ ਰਾਏਗੜ ਵਿਚ 24 ਅਗਸਤ ਨੂੰ ਇੱਕ ਪੰਜ ਮੰਜ਼ਿਲਾ ਇਮਾਰਤ ਦੇ ਢਹਿਣ  ਕਾਰਨ 16 ਲੋਕਾਂ  ਦੀ ਮੌਤ ਹੋ ਗਈ ਸੀ। ਇਸ ਇਮਾਰਤ ਦੇ ਡਿੱਗਦੇ ਹੀ ਪੂਰੇ Îਇਲਾਕੇ ਵਿਚ ਹਾਹਾਕਾਰ ਮਚ ਗਈ। ਇਮਾਰਤ ਵਿਚ 45 ਫਲੈਟ ਸੀ। ਇੱਥੇ ਮਲਬੇ ਵਿਚ 200 ਲੋਕਾਂ ਦੇ ਫਸੇ ਹੋਣ ਦੀ ਜਾਣਕਾਰੀ ਮਿਲੀ ਸੀ। ਹਾਦਸਾ ਰਾਏਗੜ ਜ਼ਿਲ੍ਹੇ ਦੇ ਕਾਜਲਪੁਰਾ ਇਲਾਕੇ ਵਿਚ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.