ਇਸਲਾਮਾਬਾਦ, 21 ਸਤੰਬਰ, ਹ.ਬ. : ਪਾਕਿਸਤਾਨੀ ਸਿੱÎਖਿਆ ਕਾਰਕੁੰਨ ਅਤੇ ਨੋਬਲ ਪੁਰਸਕਾਰ ਵਿਜੇਤਾ ਮਲਾਲਾ ਯੂਸੁਫਜ਼ਹੀ ਨੇ ਕੌਮਾਂਤਰੀ ਮਹਾਮਾਰੀ ਕੋਰੋਨਾ ਦੇ ਵਿਚਾਲੇ ਕਿਹਾ ਹੈ ਕਿ ਇਸ ਸੰਕਟ ਦੇ ਖਤਮ ਹੋਣ ਤੋਂ ਬਾਅਦ ਵੀ ਦੁਨੀਆ ਭਰ ਵਿਚ ਤਕਰੀਬਨ 2 ਕਰੋੜ ਕੁੜੀਆਂ ਕਦੇ ਵੀ ਸਕੂਲ ਨਹੀਂ ਜਾ ਸਕਣਗੀਆਂ।
 ਡੌਨ ਅਖ਼ਬਾਰ ਦੀ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ ਇੱਕ ਸਾਈਡ ਈਵੈਂਟ ਵਿਚ ਮਲਾਲਾ ਨੇ  ਮੰਨਿਆ ਕਿ ਕੋਰੋਨਾ ਵਾਇਰਸ ਸਾਡੇ ਸਮੂਹਿਕ  ਟੀਚਿਆਂ ਜਿਵੇਂ ਕਿ ਮਹਿਲਾਵਾਂ ਨੂੰ ਸਿੱਖਿਅਤ ਕਰਨ ਦੇ ਲਈ ਇੱਕ ਵੱਡਾ ਝਟਕਾ ਹੈ। ਮਲਾਲਾ ਨੇ ਕਿਹਾ ਕਿ ਇਕੱਲੇ ਸਿੱਖਿਆ ਦੀ ਗੱਲ ਕਰੀਏ ਤਾਂ ਜੇਕਰ ਕੋਰੋਨ ਕਾਲ ਦਾ ਸੰਕਟ ਵੀ ਸਮਾਪਤ ਹੋ ਜਾਵੇ ਤਾਂ ਵੀ ਦੁਨੀਆ ਵਿਚ 2 ਕਰੋੜ ਤੋਂ ਜ਼ਿਆਦਾ ਲੜਕੀਆਂ ਮੁੜ ਅਪਣੇ ਕਲਾਸ ਰੂਮ ਵਿਚ ਨਹੀਂ ਪਰਤ ਸਕਣਗੀਆਂ। ਉਨ੍ਹਾਂ ਕਿਹਾ ਕਿ ਕੌਮਾਂਤਰੀ ਸਿੱਖਿਆ ਵਿੱਤ ਪੋਸ਼ਣ ਦਾ ਅੰਤਰ ਪਹਿਲਾਂ ਹੀ ਵਧ ਕੇ 200 ਅਰਬ ਪਾਲਰ ਪ੍ਰਤੀ ਸਾਲ ਹੋ ਗਿਆ ਹੈ। 
ਪਿਛਲੇ ਮਹੀਨੇ ਜਾਰੀ ਕੀਤੀ ਗਈ ਸੰਯੁਕਤ ਰਾਸ਼ਟਰ ਦੀ  ਇੱਕ ਰਿਪੋਰਟ ਦੇ ਅਨੁਸਾਰ ਕੌਮਾਂਤਰੀ ਮਹਾਮਾਰੀ ਨੇ ਇਤਿਹਾਸ ਵਿਚ ਸਿੱਖਿਆ ਪ੍ਰਣਾਲੀਆਂ ਵਿਚ ਸਭ ਤੋਂ ਜ਼ਿਆਦਾ ਖ਼ਤਰੇ ਪੈਦਾ ਕੀਤੇ ਹਨ। ਇਸ ਨਾਲ 190 ਦੇਸ਼ਾਂ ਅਤੇ ਸਾਰੇ ਮਹਾਦੀਪਾਂ ਤੋਂ  ਲਗਭਗ 1.6 ਅਰਬ ਵਿਦਿਆਰਥੀ ਪ੍ਰਭਾਵਤ ਹੋਏ ਹਨ। ਸਕੂਲਾਂ ਅਤੇ ਹੋਰ ਸਿੱਖਿਆ ਸੰਸਥਾਵਾਂ ਦੇ ਬੰਦ ਹੋਣ ਕਾਰਨ ਦੁਨੀਆ ਦੇ 94 ਫ਼ੀਸਦੀ ਸਟੂਡੈਂਟਸ ਤੇ ਅਸਰ ਪਿਆ ਹੈ। ਜੋ ਨਿਮਨ ਅਤੇ ਨਿਮਨ ਮੱਧ ਆਮਦਨ ਵਾਲੇ ਦੇਸ਼ਾਂ ਵਿਚ 99 ਪ੍ਰਤੀਸ਼ਤ ਤੱਕ ਹੈ। 
ਮਲਾਲਾ ਨੇ ਕੌਮਾਂਤਰੀ ਭਾਈਚਾਰੇ ਨੂੰ ਯਾਦ ਦਿਵਾਇਆ ਕਿ ਪੰਜ ਸਾਲ ਪਹਿਲਾਂ ਸੰਯੁਕਤ ਰਾਸ਼ਟਰ ਦੁਆਰਾ ਨਿਰਧਾਰਤ ਕੌਮਾਂਤਰੀ ਟੀਚਿਆਂ ਨੇ ਲੱਖਾਂ ਲੜਕੀਆਂ ਦੇ ਭਵਿੱਖ ਦੀ ਨੁਮਾਇੰਦਗੀ ਕੀਤੀ ਸੀ। ਜੋ ਸਿੱਖਿਆ ਚਾਹੁੰਦੇ ਸੀ ਅਤੇ ਸਮਾਲਤਾ ਦੇ ਲਈ ਲੜ ਰਹੇ ਸੀ। ਇਹ ਦੇਖਦੇ ਹੋਏ ਕਿ ਉਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਲਈ ਪਿਛਲੇ ਪੰਜ ਸਾਲਾਂ ਵਿਚ ਕੁਝ ਨਹੀਂ ਕੀਤਾ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.