ਐਸਬੀਆਈ ’ਚ ਸਭ ਤੋਂ ਜ਼ਿਆਦਾ ਮਾਮਲੇ ਆਏ ਸਾਹਮਣੇ

ਨਵੀਂ ਦਿੱਲੀ, 21 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਭਾਰਤ ਦੇ ਸਰਕਾਰੀ ਬੈਂਕਾਂ ਵਿੱਚ ਤਿੰਨ ਮਹੀਨੇ ਦੌਰਾਨ ਲਗਭਗ 20 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਹੋਈ ਹੈ। ਸੂਚਨਾ ਦੇ ਅਧਿਕਾਰ ਐਕਟ (ਆਰਟੀਆਈ) ’ਚ ਇਸ ਦਾ ਖੁਲਾਸਾ ਹੋਇਆ ਹੈ। ਇਸ ਦੇ ਮੁਤਾਬਕ 2020-21 ਦੀ ਅਪ੍ਰੈਲ-ਜੂਨ ਤਿਮਾਹੀ ਵਿੱਚ 12 ਸਰਕਾਰੀ ਬੈਂਕਾਂ ਵਿੱਚ 19 ਹਜ਼ਾਰ 964 ਕਰੋੜ ਰੁਪਏ ਦੀ ਧੋਖਾਧੜੀ ਦੇ 2867 ਮਾਮਲੇ ਸਾਹਮਣੇ ਆਏ। ਗਿਣਤੀ ਦੇ ਲਿਹਾਜ਼ ਨਾਲ ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ ਵਿੱਚ ਸਭ ਤੋਂ ਜ਼ਿਆਦਾ 2050 ਮਾਮਲੇ ਮਿਲੇ, ਜਿਸ ’ਚ ਉਸ ਨੂੰ 2325.88 ਕਰੋੜ ਰੁਪਏ ਦਾ ਚੂਨਾ ਲੱਗਿਆ।

ਮੁੱਲ ਦੇ ਹਿਸਾਬ ਨਾਲ ਬੈਂਕ ਆਫ਼ ਇੰਡੀਆ (ਬੀਓਆਈ) ਨੂੰ ਸਭ ਤੋਂ ਵੱਧ 5124.87 ਕਰੋੜ ਰੁਪਏ ਦਾ ਝਟਕਾ ਲੱਗਾ। ਇਸ ਵਿੱਚ ਧੋਖਾਧੜੀ ਦੇ 47 ਮਾਮਲੇ ਸਾਹਮਣੇ ਆਏ। ਆਰਟੀਆਈ ਕਾਰਕੁੰਨ ਚੰਦਰਸ਼ੇਖਰ ਗੌਡ ਨੇ ਸੂੁਚਨਾ ਦੇ ਅਧਿਕਾਰ ਦੇ ਤਹਿਤ ਆਰਬੀਆਈ ਤੋਂ ਇਸ ਸਬੰਧ ਵਿੱਚ ਜਾਣਕਾਰੀ ਮੰਗੀ। ਇਸ ’ਤੇ ਕੇਂਦਰੀ ਬੈਂਕ ਨੇ ਕਿਹਾ ਕਿ ਬੈਂਕਾਂ ਵੱਲੋਂ ਦਿੱਤੇ ਗਏ ਇਹ ਸ਼ੁਰੂਆਤੀ ਅੰਕੜੇ ਹਨ। ਇਨ੍ਹਾਂ ਵਿੱਚ ਬਦਲਾਅ ਜਾਂ ਸੁਧਾਰ ਦੀ ਗੁੰਜਾਇਸ਼ ਹੈ।

ਆਰਬੀਆਈ ਦੇ ਹਾਲ ਦੇ ਅੰਕÎੜਿਆਂ ਮੁਤਾਬਕ 2019-20 ਦੌਰਾਨ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਵਿੱਚ ਧੋਖਾਧੜੀ ਦੇ ਮਾਮਲਿਆਂ ਵਿੱਚ 28 ਫੀਸਦੀ ਵਾਧਾ ਹੋਇਆ, ਜਦਕਿ ਮੁੱਲ ਦੇ ਹਿਸਾਬ ਨਾਲ ਇਸ ਵਿੱਚ 159 ਫੀਸਦੀ ਵਾਧਾ ਹੋਇਆ ਹੈ। ਪਿਛਲੇ ਵਿੱਤੀ ਸਾਲ ਵਿੱਚ ਧੋਖਾਧੜੀ ਦੇ ਕੁੱਲ 8707 ਮਾਮਲੇ ਸਾਹਮਣੇ ਆਏ, ਜਿਸ ਵਿੱਚ 1.85 ਲੱਖ ਕਰੋੜ ਰੁਪਏ ਦਾ ਚੂਨਾ ਲੱਗਾ। ਇਸ ਦੌਰਾਨ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੇ ਨਾਲ ਸਭ ਤੋਂ ਵੱਧ ਧੋਖਾਧੜੀ ਲੋੜ ਪੋਰਟਫੋਲੀਆ ਵਿੱਚ ਹੋਈ।

ਆਰਬੀਆਈ ਮੁਤਾਬਕ 2019-20 ਦੌਰਾਨ ਬੈਂਕਾਂ ਤੇ ਵਿੱਤੀ ਸੰਸਥਾਵਾਂ ਵਿੱਚ ਧੋਖਾਧੜੀ ਹੋਣ ਅਤੇ ਉਸ ਦਾ ਪਤਾ ਲੱਗਣ ਦਾ ਔਸਤ ਸਮਾਂ ਦੋ ਸਾਲ ਰਿਹਾ। ਇਸ ਦਾ ਮਤਲਬ ਹੈ ਕਿ ਧੋਖਾਧੜੀ ਹੋਣ ਦੀ ਤਰੀਕ ਅਤੇ ਇਸ ਨੂੰ ਫੜਨ ਵਿੱਚ ਸਮੇਂ ਦੇ ਵਿਚਕਾਰ 24 ਮਹੀਨੇ ਦਾ ਫਰਕ ਰਿਹਾ। ਉੱਥੇ ਹੀ 100 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਦੇ ਮਾਮਲੇ ਵਿੱਚ ਹੋਰ ਜ਼ਿਆਦਾ ਸਮਾਂ ਲੱਗਾ। ਅਜਿਹੇ ਮਾਮਲਿਆਂ ਨੂੰ ਫੜਨ ਵਿੱਚ ਔਸਤਨ 63 ਮਹੀਨੇ ਦਾ ਸਮਾਂ ਲੱਗਾ ਹੈ। ਇਨ੍ਹਾਂ ਵਿੱਚ ਕਈ ਖਾਤੇ ਕਾਫ਼ੀ ਪੁਰਾਣੇ ਸਨ।

ਹੋਰ ਖਬਰਾਂ »

ਹਮਦਰਦ ਟੀ.ਵੀ.