ਰਿਆਦ 'ਚ ਜਾਰੀ ਸੀ ਲੁਕਆਊਟ ਨੋਟਿਸ

ਤਿਰੁਵੰਤਪੁਰਮ, 22 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੌਮੀ ਜਾਂਚ ਏਜੰਸੀ (ਐਨਆਈਏ) ਨੇ ਸੋਮਵਾਰ ਨੂੰ ਤਿਰੁਵੰਤਪੁਰਮ ਕੌਮਾਂਤਰੀ ਹਵਾਈ ਅੱਡੇ ਤੋਂ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਿਆਦ 'ਚ ਉਨ•ਾਂ ਵਿਰੁੱਧ ਲੁਕਆਊਟ ਨੋਟਿਸ ਜਾਰੀ ਕਰਦੇ ਹੋਏ ਇੱਥੇ ਲਿਆਂਦਾ ਗਿਆ ਸੀ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚੋਂ ਇੱਕ ਕੰਨੂਰ ਵਿੱਚ ਪੱਪਿਨਸਿਨਰੀ ਦਾ ਵਾਸੀ ਸ਼ੁਹੈਬ ਹੈ। ਉਹ ਬੰਗਲੁਰੂ ਬੰਬ ਧਮਾਕਾ ਮਾਮਲੇ ਦਾ ਮੁਲਜ਼ਮ ਹੈ। ਉੱਥੇ ਹੀ ਦੂਜਾ ਵਿਅਕਤੀ ਉਤਰ ਪ੍ਰਦੇਸ਼ ਦਾ ਮੂਲ ਵਾਸੀ ਮੁਹੰਮਦ ਗੁਲਨਵਾਸ ਹੈ। ਉਹ ਦਿੱਲੀ ਹਵਾਲਾ ਕਾਂਡ ਦਾ ਮੁਲਜ਼ਮ ਹੈ।
ਰਿਆਦ ਤੋਂ ਇਨ•ਾਂ ਦੋਵਾ ਵਿਅਕਤੀਆਂ ਨੂੰ ਲਿਆਉਣ ਵਾਲੀ ਉਡਾਣ ਸ਼ਾਮ ਸਾਢੇ 6 ਵਜੇ ਹਵਾਈ ਅੱਡੇ ਉੱਤੇ ਉਤਰੀ। ਐਨਆਈਏ ਨੇ ਕੋਲੋਂ ਹਵਾਈ ਅੱਡੇ 'ਤੇ ਦੋ ਘੰਟੇ ਤੱਕ ਪੁੱਛਗਿੱਛ ਕੀਤੀ। ਖ਼ਬਰਾਂ ਦੇ ਮੁਤਾਬਕ ਪੁੱਛਗਿੱਛ ਦੌਰਾਨ ਰਾਅ ਦੇ ਅਧਿਕਾਰੀ ਵੀ ਉੱਥੇ ਮੌਜੂਦ ਸਨ।
ਦੋਵਾਂ ਨੂੰ ਪਹਿਲਾਂ ਕੋਚੀ ਲਿਜਾਇਆ ਜਾਵੇਗਾ। ਫਿਰ ਸ਼ੁਹੈਬ ਨੂੰ ਬੰਗਲੁਰੂ, ਜਦਕਿ ਗੁਲਨਵਾਸ ਨੂੰ ਦਿੱਲੀ ਲਿਜਾਇਆ ਜਾਵੇਗਾ। ਇਨ•ਾਂ ਵਿੱਚੋਂ ਇੱਕ ਲਸ਼ਕਰ-ਏ-ਤਾਇਬਾ ਦਾ ਅੱਤਵਾਦੀ ਹੈ, ਜਦਕਿ ਦੂਜਾ ਇੰਡੀਅਨ ਮੁਜਾਹੀਦੀਨ ਦਾ ਮੈਂਬਰ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.