ਹੁਸ਼ਿਆਰਪੁਰ, 24 ਸਤੰਬਰ, ਹ.ਬ. :  ਹੁਸ਼ਿਆਰਪੁਰ ਪੁਲਿਸ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ਿਆਂ ਅਤੇ ਸ਼ਰਾਬ ਮਾਫ਼ੀਆਂ ਵਿਰੁੱਧ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸੇ ਤਹਿਤ ਅੱਜ ਹੁਸ਼ਿਆਰਪੁਰ ਪੁਲਿਸ  ਨੇ ਜੰਮੂ ਕਸ਼ਮੀਰ ਤੋਂ ਆ ਰਹੇ ਇੱਕ ਟਰੱਕ ਵਿਚੋਂ ਤਿੰਨ ਕੁਇੰਟਲ ਬਾਰਾਂ ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਕਰ ਲਏ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐਸਐਚਓ ਗੋਬਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਇੱਕ ਟਰੱਕ  ਜਿਸ ਨੂੰ ਮਨਸਾ ਹੁਸੈਨ ਪੁੱਤਰ ਅਬਦੁਲ ਖ਼ਾਲਿਦ ਵਾਸੀ ਸੰਨਿਆਸ ਥਾਣਾ ਗੁੱਦੋ ਚੱਲਾ  ਰਿਹਾ ਹੈ ਤੇ ਉਹ ਜੰਮੂ ਕਸ਼ਮੀਰ ਤੋਂ ਡੋਡੇ ਚੂਰਾ ਪੋਸਤ ਲਿਆ ਕੇ ਸਪਲਾਈ ਕਰਦਾ ਹੈ ਤੇ ਅੱਜ ਹੁਸ਼ਿਆਰਪੁਰ ਵਿਚ ਡੋਡੇ ਚੂਰਾ ਪੋਸਤ ਸਪਲਾਈ ਕਰਨ ਆ ਰਿਹਾ ਹੈ ਜਿਸ ਤੇ ਕਾਰਵਾਈ ਕਰਦਿਆਂ ਹੋਇਆ ਪੁਲਿਸ ਵੱਲੋਂ ਉਸ ਨੂੰ ਬਤਰਾ ਪੈਲੇਸ ਨਜ਼ਦੀਕ ਧੋਬੀ ਘਾਟ ਤੇ ਕਾਬੂ ਕਰ ਲਿਆ ਗਿਆ ਤੇ ਟਰੱਕ ਵਿਚੋਂ ਤਿੰਨ ਕੁਇੰਟਲ ਬਾਰਾਂ ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਵਿਰੁੱਧ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.