ਨਵੀਂ ਦਿੱਲੀ, 10 ਅਕਤੂਬਰ, ਹ.ਬ. : ਆਦਰਸ਼ ਨਗਰ ਇਲਾਕੇ ਵਿਚ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ  ਦੀ ਤਿੰਨ ਨਾਬਾਲਿਗ ਸਣ ਪੰਜ ਲੋਕਾਂ ਨੇ ਕੁੱਟ ਕੁੱਟ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਦਬੋਚ ਲਿਆ ਹੈ। ਮੁਢਲੀ ਜਾਂਚ ਵਿਚ ਪਤਾ ਚਲਿਆ ਕਿ ਮ੍ਰਿਤਕ ਨੌਜਵਾਨ ਜਹਾਂਗੀਰਪੁਰੀ ਵਿਚ ਰਹਿਣ ਵਾਲੀ ਲੜਕੀ ਨਾਲ ਗੱਲ ਕਰਦਾ ਸੀ। ਇਸ ਤੋਂ ਨਾਰਾਜ਼ ਹੋ ਕੇ ਲੜਕੀ ਦੇ ਭਰਾਵਾਂ ਨੇ ਨੌਜਵਾਨ ਦੀ ਕੁੱਟਮਾਰ ਕੀਤੀ। ਦੱਸਿਆ ਜਾ ਰਿਹਾ ਕਿ ਵਾਰਦਾਤ ਤੋਂ ਪਹਿਲਾਂ  ਵੀ ਲੜਕੀ ਦੇ ਭਰਾਵਾਂ ਨੇ ਨੌਜਵਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।
19 ਸਾਲਾ ਰਾਹੁਲ ਆਦਰਸ਼ ਨਗਰ ਇਲਾਕੇ ਦੇ ਮੂਲ ਚੰਦ ਕਲੌਨੀ ਵਿਚ ਰਹਿੰਦੇ ਸੀ। ਉਹ ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ਼ ਓਪਨ ਲਰਨਿੰਗ ਤੋਂ ਬੀਏ ਦੂਜੇ ਸਾਲ ਦੀ ਪੜ੍ਹਾਈ ਕਰਨ ਦੇ ਨਾਲ ਕੋਚਿੰਗ ਸੈਂਟਰ ਵਿਚ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਇਆ ਕਰਦੇ ਸੀ। ਰਾਹੁਲ ਦੀ ਦੋਸਤੀ ਕੋੰਿਚਗ ਸੈਂਟਰ ਵਿਚ ਪੜ੍ਹਨ ਆਉਣ ਵਾਲੀ ਜਹਾਂਗੀਰਪੁਰੀ ਲਿਵਾਸੀ ਲੜਕੀ ਨਾਲ ਹੋਈ।  ਕੁੜੀ ਦੇ ਘਰ ਵਾਲੇ ਇਸ ਦੋਸਤੀ ਦੇ ਵਿਰੋਧ ਵਿਚ ਸੀ।
ਕੁੜੀ ਦੇ ਘਰ ਵਾਲਿਆਂ ਵਲੋਂ ਕੀਤੀ ਗਈ ਕੁੱਟਮਾਰ ਵਿਚ ਰਾਹੁਲ ਨੂੰ ਸੱਟਾਂ ਲੱਗੀਆਂ ਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ। ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.