ਬਾਕੂ (ਅਰਮੇਨੀਆ), 17 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਅਰਮੇਨੀਆ ਅਤੇ ਅਜਰਬੈਜਾਨ ਦੀ ਜੰਗ ਦਿਨ-ਬ-ਦਿਨ ਹੋਰ ਖ਼ਤਰਨਾਕ ਹੁੰਦੀ ਜਾ ਰਹੀ ਹੈ। ਅਜਰਬੈਜਾਨ ਦੀ ਦੋਸ਼ ਹੈ ਕਿ ਅਰਮੇਨੀਆ ਲਗਾਤਾਰ ਉਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਅੱਜ ਸਵੇਰੇ ਵੀ ਅਰਮੇਨੀਆ ਨੇ ਅਜਰਬੈਜਾਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਗਾਂਜਾ 'ਤੇ ਮਿਜ਼ਾਇਲ ਹਮਲਾ ਕੀਤਾ। ਇਸ ਹਮਲੇ ਵਿੱਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 35 ਜ਼ਖਮੀ ਹੋ ਗਏ। ਅਰਮੇਨੀਆ ਵੱਲੋਂ ਦਾਗ਼ੀ ਗਈ ਮਿਜ਼ਾਇਲ ਰਿਹਾਇਸ਼ੀ ਇਲਾਕੇ ਵਿੱਚ ਡਿੱਗੀ, ਜਿਸ ਨਾਲ 20 ਤੋਂ ਵੱਧ ਘਰ ਨਸ਼ਟ ਹੋ ਗਏ ਅਤੇ ਪੰਜ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਅਜਰਬੈਜਾਨ ਦੇ ਰਾਸ਼ਟਰਪਤੀ ਦੇ ਸਹਿਯੋਗੀ ਹਿਕਮਤ ਹਾਜੀਯੇਵ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਨਾਲ ਹੀ ਉਨ•ਾਂ ਨੇ ਕਿਹਾ ਕਿ ਅਰਮੇਨੀਆ ਜਾਣਬੁਝ ਕੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ।
ਵਿਵਾਦਤ ਖੇਤਰ ਨਾਗੋਰਨੋ-ਕਾਰਾਬਾਖ ਨੂੰ ਲੈ ਕੇ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਪਿਛਲੇ ਕਾਫ਼ੀ ਦਿਨਾਂ ਤੋਂ ਆਹਮੋ-ਸਾਹਮਣੇ ਹਨ। ਰੂਸ ਦੀ ਪਹਿਲ 'ਤੇ ਅਮਰੇਨੀਆ ਅਤੇ ਅਜਰਬੈਜਾਨ ਵਿਚਕਾਰ ਜੰਗਬੰਦੀ 'ਤੇ ਸਹਿਮਤੀ ਵੀ ਬਣੀ ਸੀ, ਪਰ ਇਸ ਤੋਂ ਕੁਝ ਘੰਟਿਆਂ ਬਾਅਦ ਹੀ ਦੋਵਾਂ ਵਿੱਚ ਫਿਰ ਜੰਗ ਸ਼ੁਰੂ ਹੋ ਗਈ। ਹੁਣ ਅਰਮੇਨੀਆ ਨੇ ਮਿਜ਼ਾਈਲ ਦਾਗ਼ ਕੇ ਇਹ ਸਾਫ਼ ਕਰ ਦਿੱਤਾ ਹੈ ਕਿ ਲੜਾਈ ਫਿਲਹਾਲ ਬੰਦ ਹੋਣ ਵਾਲੀ ਨਹੀਂ ਹੈ।
ਦੋਵੇਂ ਮੁਲਕ ਸ਼ੁਰੂ ਤੋਂ ਹੀ ਇੱਕ-ਦੂਜੇ 'ਤੇ ਜੰਗ ਭੜਕਾਉਣ ਦਾ ਦੋਸ਼ ਲਾਉਂਦੇ ਰਹੇ ਹਨ। ਜੰਗਬੰਦੀ 'ਤੇ ਬਣੀ ਸਹਿਮਤੀ ਤੋਂ ਬਾਅਦ ਵੀ ਇਨ•ਾਂ ਹੀ ਦੋਸ਼ਾਂ ਦੇ ਚਲਦਿਆਂ ਹਾਲਾਤ ਫਿਰ ਖ਼ਰਾਬ ਹੋ ਗਏ। ਸ਼ੁੱਕਰਵਾਰ ਨੂੰ ਅਰਮੇਨੀਆਈ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਅਜਰਬੈਜਾਨ ਨੇ ਬਿਨਾਂ ਕਿਸੇ ਉਕਸਾਵੇ ਦੇ ਨਾਗਰੋਨੋ-ਕਾਰਾਬਾਖ ਵਿੱਚ ਜਬਰਦਸਤ ਬੰਬਾਰੀ ਕੀਤੀ, ਜਿਸ ਦਾ ਅਰਮੇਨੀਆਈ ਫ਼ੌਜ ਨੇ ਮੂੰਹਤੋੜ ਜਵਾਬ ਦਿੱਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.