ਕਿਹਾ : ਕਾਸਿਮ ਸੁਲੇਮਾਨੀ ਦੇ ਕਤਲ ਦਾ ਜਲਦ ਲਵਾਂਗੇ ਬਦਲਾ

ਤਹਿਰਾਨ, 17 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਈਰਾਨ ਅਤੇ ਅਮਰੀਕਾ ਵਿਚਕਾਰ ਜਾਰੀ ਤਣਾਅ ਲਗਾਤਾਰ ਵਧਦਾ ਜਹਾ ਰਿਹਾ ਹੈ। ਹੁਣ ਈਰਾਨ ਦੇ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ ਦੇ ਡਿਪਟੀ ਕਮਾਂਡਰ ਮੁਹੰਮਦ ਰਜ਼ਾ ਫਲਾਹਜਾਦੇਹ ਨੇ ਅਮਰੀਕਾ ਨੂੰ ਸ਼ਰੇ•ਆਮ ਧਮਕੀ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਉਹ ਜਲਦ ਹੀ ਅਮਰੀਕਾ ਕੋਲੋਂ ਆਪਣੇ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣਗੇ।
ਈਰਾਨੀ ਫ਼ੌਜ ਦੇ ਇਸ ਉਚ ਅਧਿਕਾਰੀ ਨੇ ਕਿਹਾ ਕਿ ਈਰਾਨੀ ਕਮਾਂਡਰਾਂ ਅਤੇ ਫ਼ੌਜੀਆਂ ਦੇ ਕਤਲ ਤਹਿਰਾਨ ਨੂੰ ਪਿੱਛੇ ਹਟਣ ਜਾਂ ਆਪਣੇ ਟੀਚਿਆਂ ਨੂੰ ਛੱਡਣ ਲਈ ਮਜਬੂਰ ਨਹੀਂ ਕਰ ਸਕਦੇ। ਈਰਨੀ ਫ਼ੌਜ ਅਧਿਕਾਰੀ ਰਜ਼ਾ ਫਲਾਹਜਾਦੇਹ ਦਾ ਬਿਆਨ ਉਸ ਦੇ ਸਰਵਉਚ ਧਾਰਮਿਕ ਨੇਤਾ ਅਯਾਤੁੱਲਾਹ ਅਲੀ ਖਮਨੇਈ ਦੇ ਬਿਆਨ ਨਾਲ ਮੇਲ ਖਾਂਦਾ ਹੈ, ਜਿਸਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਈਰਾਨ ਇਹ ਕਦੇ ਨਹੀਂ ਭੁੱਲੇਗਾ ਕਿ ਅਮਰੀਕਾ ਨੇ ਕਾਸਿਮ ਸੁਲੇਮਾਨੀ ਦਾ ਕਤਲ ਕੀਤਾ ਹੈ।
ਅਮਰੀਕੀ ਮੀਡੀਆ ਪੋਲਿਟਿਕੋ ਨੇ ਇੱਕ ਖੁਫ਼ੀਆ ਸਰੋਤ ਦਾ ਹਵਾਲਾ ਦਿੰਦੇ ਹੋਇਆ ਦੱਸਿਆ ਸੀ ਕਿ ਤਹਿਰਾਨ ਸੀਨੀਅਰ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੇ ਕਤਲ ਦਾ ਬਦਲਾ ਲੈਣ ਲਈ ਯੋਜਨਾ ਘੜ ਰਿਹਾ ਹੈ।
ਦੱਸ ਦੇਈਏ ਕਿ ਅਮਰੀਕਾ ਨੇ ਈਰਾਨ ਵਿੱਚ 3 ਜਨਵਰੀ 2020 ਨੂੰ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦਾ ਕਤਲ ਕੀਤਾ ਸੀ। ਬਗ਼ਦਾਦ ਏਅਰਪੋਰਟ ਤੋਂ ਨਿਕਲਣ ਬਾਅਦ ਅਮਰੀਕੀ ਡਰੋਨ ਨੇ ਕਾਸਿਮ ਸੁਲੇਮਾਨੀ ਦੀ ਕਾਰ ਨੂੰ ਮਿਜ਼ਾਇਲ ਨਾਲ ਉਡਾ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਕਾਸਿਮ ਸੁਲੇਮਾਨੀ ਇਰਾਕ ਵਿੱਚ ਗੁਪਤ ਰਾਜਦੂਤ ਮਿਸ਼ਨ 'ਤੇ ਲੱਗਾ ਹੋਇਆ ਸੀ। ਅਮਰੀਕਾ ਨੇ ਦੋਸ਼ ਲਾਇਆ ਸੀ ਕਿ ਕਾਸਿਮ ਸੁਲੇਮਾਨੀ ਉਸ ਦੇ ਦੂਤਾਵਾਸ 'ਤੇ ਹਮਲੇ ਕਰਨ ਦੀ ਯੋਜਨਾ ਬਣਾ ਰਿਹਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.