ਲੁਧਿਆਣਾ, 18 ਅਕਤੂਬਰ, ਹ.ਬ :  ਜੱਸੀਆਂ ਰੋਡ ਸਥਿਤ ਨਵਨੀਤ ਨਗਰ ਵਿਚ ਨਰਾਤੇ ਦੇ ਪਹਿਲੇ ਦਿਨ ਹੀ ਮਾਂ ਨੇ ਸਾਢੇ ਚਾਰ ਸਾਲ ਦੀ ਬੱਚੀ ਨੂੰ ਕੰਧ ਨਾਲ ਪਟਕ-ਪਟਕ ਕੇ ਜਾਨੋਂ ਮਾਰ ਦਿੱਤਾ। ਜਿਸ ਦਿਨ ਮਾਤਾ ਨੂੰ ਬੱਚੀਆਂ ਦੇ ਰੂਪ ਵਿਚ ਪੂਜਿਆ ਜਾਂਦਾ ਹੈ ਉਸੇ ਦਿਨ ਮਾਂ ਬੇਟੀ ਨੂੰ ਉਦੋਂ ਤਕ ਕੰਧ ਨਾਲ ਪਟਕਦੀ, ਜਦੋਂ ਤਕ ਉਸ ਦੀ ਮੌਤ ਨਹੀਂ ਹੋ ਗਈ। ਪੁਲਿਸ ਨੇ ਮਾਂ ਨੂੰ ਗ੍ਰਿਫ਼ਤਾਰ ਕਰ ਕੇ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਬੱਚੀ ਦੀ ਪਛਾਣ ਦਰਪਣ ਦੇ ਰੂਪ ਵਿਚ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿਚ ਬੱਚੀ ਦੀ ਮਾਂ ਪ੍ਰਿਅੰਕਾ ਵਿਰੁੱਧ ਹੱਤਿਆ ਜਾ ਮਾਮਲਾ ਦਰਜ ਕੀਤਾ ਹੈ। ਉਕਤ ਔਰਤ ਦੂਜੀ ਬੇਟੀ ਪੈਦਾ ਹੋਣ ਪਿੱਛੋਂ ਆਪਣਾ ਮਾਨਸਿਕ ਤਵਾਜ਼ਨ ਗੁਆ ਬੈਠੀ ਸੀ।

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.