ਨਵੀਂ ਦਿੱਲੀ, 19 ਅਕਤੂਬਰ, ਹ.ਬ. : ਫਿਰਕੂ ਨਫਰਤ ਫੈਲਾਉਣ ਦੇ ਦੋਸ਼ ਵਿਚ ਮੁੰਬਈ ਪੁਲਿਸ ਨੇ ਬਾਂਦਰਾ ਕੋਰਟ ਦੇ ਆਦੇਸ਼ ਤੋ ਬਾਅਦ ਕੰਗਨਾ ਰਣੌਤ ਅਤੇ ਉਨ੍ਹਾਂ ਦੀ ਭੈਣ ਰੰਗੋਲੀ ਖ਼ਿਲਾਫ਼ ਐਫਆਈਆਰ ਦਰਜ ਕਰ ਲਈ। ਇਸ ਮਾਮਲੇ 'ਤੇ ਪ੍ਰਤੀਕ੍ਰਿਆ ਦਿੰਦੇ ਹੋਏ ਕੰਗਨਾ ਨੇ ਸੋਸ਼ਲ ਮੀਡੀਆ 'ਤੇ Îਇੱਕ ਪੋਸਟ ਸਾਂਝੀ ਕੀਤੀ ਸੀ। ਅਭਿਨੇਤਰੀ ਦੀ ਇਸ ਪੋਸਟ 'ਤੇ ਇੱਕ ਵਕੀਲ ਨੇ ਉਨ੍ਹਾਂ ਸ਼ਰੇਆਮ ਬਲਾਤਕਾਰ ਦੀ ਧਮਕੀ ਦੇ ਦਿੱਤੀ।
ਦਰਅਸਲ ਨਰਾਤਿਆਂ ਦੇ ਪਹਿਲੇ ਦਿਨ ਕੰਗਨਾ ਨੇ ਅਪਣੀ ਕੁਝ ਤਸਵੀਰਾਂ ਫੇਸਬੁੱਕ 'ਤੇ ਸਾਂਝੀ ਕੀਤੀਆਂ ਸਨ। ਇਸੇ ਪੋਸਟ ਵਿਚ ਉਨ੍ਹਾਂ ਨੇ ਮਹਾਰਾਸ਼ਟਰ ਸਰਕਾਰ 'ਤੇ ਵੀ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਲਿਖਿਆ ਸੀ ਕਿ ਕੌਣ ਕੌਣ ਨਰਾਤਿਆਂ ਦਾ ਵਰਤ ਰੱਖ ਰਿਹਾ ਹੈ? ਮੈਂ ਵੀ ਵਰਤ ਕਰ ਰਹੀ ਹਾਂ। ਇਸ ਵਿਚਾਲੇ ਮੇਰੇ 'ਤੇ ਇੱਕ ਹੋਰ ਐਫਆਈਆਰ ਦਰਜ ਹੋ ਗਈ। ਮਹਰਾਸ਼ਟਰ ਵਿਚ ਪੱਪੂ ਸੈਨਾ ਨੂੰ ਮੇਰੇ ਤੋਂ ਇਲਾਵਾ ਕੁਝ ਦਿਖ ਨਹੀਂ ਰਿਹਾ। ਮੈਨੂੰ ਜ਼ਿਆਦਾ ਯਾਦ ਨਾ ਕਰੋ, ਮੈਂ ਉਥੇ ਜਲਦ ਆਵਾਂਗੀ।
ਕੰਗਨਾ ਦੀ ਇਸ ਪੋਸਟ 'ਤੇ ਹਜ਼ਾਰਾਂ ਲੋਕਾਂ ਨੇ ਕਮੈਂਟ ਕੀਤਾ। ਇਸ ਵਿਚ Îਇੱਕ ਅਜਿਹੇ ਵਿਅਕਤੀ ਦੇ ਕਮੈਂਟ 'ਤੇ ਸਭ ਦੀ ਨਜ਼ਰਾਂ ਰੁਕ ਗਈ ਜਿਸ ਵਿਚ ਕੰਗਨਾ ਨੂੰ ਬਲਾਤਕਾਰ ਦੀ ਧਮਕੀ ਦਿੱਤੀ ਗਈ ਸੀ। ਮਹਿੰਦੀ ਰਜਾ ਨੇ ਇਸ ਪੋਸਟ 'ਤੇ ਕਮੈਂਟ ਕਰਦੇ ਲਿਖਿਆ ਸੀ ਕਿ 'ਸ਼ਹਿਰ ਵਿਚ ਬਲਾਤਕਾਰ ਕੀਤਾ ਜਾਣਾ ਚਾਹੀਦਾ।' ਜਦ ਇਸ ਕਮੈਂਟ 'ਤੇ ਬਵਾਲ ਹੋਇਆ ਤਾਂ ਮਹਿੰਦੀ ਰੇਜਾ ਨੇ ਕਿਹਾ ਕਿ ਉਨ੍ਹਾਂ ਦੀ ਫੇਸਬੁੱਕ ਆਈਡੀ ਨੂੰ ਹੈਕ ਕਰ ਲਿਆ ਗਿਆ ਸੀ। ਮਹਿੰਦੀ ਨੇ ਮਾਫ਼ੀ ਮੰਗਦੇ ਹੋਏ ਲਿਖਿਆ ਮੇਰੀ ਫੇਸਬੁੱਕ ਆਈਡੀ ਹੈਕ ਹੋ ਗਈ ਅਤੇ ਇਸ 'ਤੇ ਕੁਝ ਅਪਮਜਾਨਜਨਕ ਂਿਟੱਪਣੀਆਂ ਕੀਤੀਆਂ ਗਈਆਂ। ਮੈਂ ਬਹੁਤ ਸਦਮੇ ਵਿਚ ਹਾਂ, ਇਸ ਲਈ ਮਾਫ਼ੀ ਚਹੁੰਦਾ ਹਾਂ।

ਹੋਰ ਖਬਰਾਂ »

ਹਮਦਰਦ ਟੀ.ਵੀ.