ਪੀਲ ਪੁਲਿਸ ਨੇ ਜਾਰੀ ਕੀਤਾ ਬਿਆਨ

ਬਰੈਂਪਟਨ, 27 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਬਰੈਂਪਟਨ ਵਿੱਚ 25 ਅਕਤੂਬਰ ਨੂੰ ਲਾਪਤਾ ਹੋਇਆ 38 ਸਾਲਾ ਜਗਤਾਰ ਫਗੂੜਾ ਸਹੀ-ਸਲਾਮਤ ਮਿਲ ਗਿਆ ਹੈ। ਪੀਲ ਰੀਜਨਲ ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਜਗਤਾਰ ਫਗੂੜਾ ਆਪਣੇ ਘਰ ਦੇ ਨੇੜਿਓਂ ਹੀ 26 ਅਕਤੂਬਰ ਨੂੰ ਮਿਲ ਗਿਆ। ਦੱਸ ਦੇਈਏ ਕਿ ਜਗਤਾਰ ਫਗੂੜਾ 25 ਅਕਤੂਬਰ ਨੂੰ ਸਵੇਰੇ ਸਾਢੇ 6 ਵਜੇਂ ਜਦੋਂ ਲਾਪਤਾ ਹੋਇਆ ਉਸ ਵੇਲੇ ਉਸ ਨੂੰ ਆਖਰੀ ਵਾਰ ਬਰੈਂਪਟਨ ਦੇ ਵਰਥਿੰਗਟਨ ਐਵੇਨਿਊ ਐਂਡ ਬ੍ਰਿਸਡੇਲ ਡਰਾਈਵ ਖੇਤਰ 'ਚ ਵੇਖਿਆ ਗਿਆ ਸੀ। ਉਸ ਮਗਰੋਂ 26 ਅਕਤੂਬਰ ਨੂੰ ਉਹ ਆਪਣੇ ਘਰ ਦੇ ਨੇੜਿਓਂ ਹੀ ਸਹੀ-ਸਲਾਮਤ ਮਿਲ ਗਿਆ। ਪੁਲਿਸ ਮੁਤਾਬਕ ਜਗਤਾਰ ਫਗੂੜਾ ਦੀ ਮਾਨਸਿਕ ਹਾਲਤ ਥੋੜੀ ਕਮਜ਼ੋਰ ਹੈ ਅਤੇ ਉਹ 8 ਸਾਲਾ ਬੱਚੇ ਦੀ ਤਰ•ਾਂ ਵਿਹਾਰ ਕਰਦਾ ਹੈ।
ਜਗਤਾਰ ਫਗੂੜਾ ਦੀ ਲੰਬਾਈ 5 ਫੁੱਟ 10 ਇੰਚ ਹੈ। ਉਹ ਸਿਰੋਂ ਮੋਨਾ ਹੈ ਤੇ ਉਸ ਦੇ ਵਾਲ ਕਾਫ਼ੀ ਝੜੇ ਹੋਏ ਹਨ। ਉਸ ਦਾ ਚੇਹਰਾ ਕਲੀਨ ਸ਼ੇਵ ਹੈ। ਜਦੋਂ ਜਗਤਾਰ ਲਾਪਤਾ ਹੋਇਆ ਸੀ, ਉਸ ਵੇਲੇ ਉਸ ਨੇ ਕਰੀਮ ਰੰਗ ਦੀ ਜਾਕਟ ਤੇ ਚਿੱਟੇ ਰੰਗ ਦੀ ਪੈਂਟ ਅਤੇ ਚਿੱਟੇ ਰੰਗ ਦੇ ਹੀ ਜੁੱਤੇ ਪਾਏ ਹੋਏ ਸਨ।

ਹੋਰ ਖਬਰਾਂ »

ਹਮਦਰਦ ਟੀ.ਵੀ.