ਮੋਦੀ ਦੇ ਪੁਤਲੇ ਨੂੰ ਗੋਲੀ ਮਾਰ ਕੇ ਕਿਸਾਨ ਨੇ ਦਿੱਤੀ ਚੇਤਾਵਨੀ
ਜਲਾਲਾਬਾਦ , 29 ਅਕਤੂਬਰ, ਹ.ਬ. :  ਨਵੇਂ ਖੇਤੀ ਕਾਨੂੰਨ ਨੂੰ ਲੈ ਕੇ ਕਿਸਾਨ ਬਹੁਤ ਪ੍ਰੇਸ਼ਾਨ ਹੋ ਚੁੱਕੇ ਹਨ। ਥਾਂ-ਥਾਂ 'ਤੇ ਉਹ ਧਰਨੇ ਲਾ ਰਹੇ ਹਨ ਤੇ ਰੋਸ ਮੁਜ਼ਾਹਰੇ ਕਰ ਹਨ। ਮੋਦੀ ਪ੍ਰਤੀ ਗੁੱਸਾ ਕੱਢਦੇ ਹੋਏ ਇੱਕ ਹੋਰ ਕਿਸਾਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ 'ਚ ਕਿਸਾਨ ਵਲੋਂ ਮੋਦੀ ਦੇ ਪੁਤਲੇ ਨੂੰ ਗੋਲੀ ਮਾਰ ਕੇ ਰੋਸ ਜਤਾਇਆ ਜਾ ਰਿਹੈ। ਇਹ ਵਾਇਰਲ ਵੀਡੀਓ  ਪੰਜਾਬ ਦੇ ਕਿਸੇ ਖੇਤਰ ਦਾ ਜੋ ਤੇਜ਼ੀ ਨਾਲ ਦੇ ਵਾਇਰਲ  ਹੋ ਰਿਹਾ   ਪੂਰੇ ਪੰਜਾਬ ਦੇ ਵਿੱਚ ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਵਲੋਂ ਰੇਲ ਟਰੈਕ, ਟੋਲ ਪਲਾਜ਼ੇ  , ਅਡਾਨੀ ਅੰਬਾਨੀ ਦੇ ਰਿਲਾਇੰਸ ਪੰਪਾਂ 'ਤੇ ਕਿਸਾਨਾਂ ਨੇ ਧਰਨੇ ਲਗਾਏ ਹੋਏ ਹਨ। ਧਰਨੇ ਉਹ ਉਦੋਂ ਤੱਕ ਨਹੀ  ਚੁੱਕਣਗੇ ਜਦੋਂ ਤਕ ਉਹ ਬਿੱਲ ਰੱਦ ਨਹੀਂ  ਹੋ ਜਾਂਦੇ। ਦੂਜੇ ਪਾਸੇ ਮੋਦੀ ਦੇ ਬੁੱਤ ਨੂੰ ਅੱਗ ਲਾ ਕੇ ਸਾੜਿਆ ਜਾ ਰਿਹਾ ਹੈ। ਕੱਲ੍ਹ ਇਕ ਹੋਰ ਵੀਡਿਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਨੌਜਵਾਨ ਮੁੰਡੇ ਨੇ ਅਡਾਨੀ ਦੀ ਰੇਲ ਰੋਕ ਕੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ ਕਿਸੇ ਵੀ ਤਰੀਕੇ ਦਾ ਅਡਾਨੀ ਅੰਬਾਨੀ ਦਾ ਸਮਾਨ ਨਹੀਂ ਆਉਣ ਦੇਵਾਂਗੇ।  ਅੱਜ ਇੱਕ ਹੋਰ  ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਕਿਸਾਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਬਣਾ ਕੇ ਉਸ ਨੂੰ ਦਰੱਖਤ ਨਾਲ ਬੰਨ੍ਹ ਕੇ ਉਸ ਉਪਰ ਆਪਣੀ ਬੰਦੂਕ ਦੇ ਨਾਲ ਗੋਲੀ ਚਲਾ ਕੇ ਉਸ ਤੋਂ ਬਾਅਦ ਬੋਲੇ ਸੋ ਨਿਹਾਲ ਦਾ ਜੈਕਾਰਾ ਵੀ ਲਾਇਆ ਗਿਆ।   ਇੱਥੇ ਇਹ ਸਪਸ਼ਟ ਹੋ ਜਾਂਦਾ ਹੈ ਕਿ ਕਿਸਾਨ ਹੁਣ ਬਹੁਤ ਜ਼ਿਆਦਾ  ਪ੍ਰੇਸ਼ਾਨ ਹੋ ਚੁੱਕੇ ਹਨ ਜੇਕਰ ਕਿਸਾਨ ਉਸ ਦੇ ਬੁੱਤ ਉੱਤੇ ਗੋਲੀ ਚਲਾ ਸਕਦੇ ਹਨ ਅਤੇ ਉਸ ਦੇ ਸੀਨੇ ਉੱਤੇ ਵੀ ਚਲਾਉਣ ਨੂੰ ਦੇਰ ਨਹੀਂ ਲਗਾਉਣਗੇ,  ਇਹ ਵਾਇਰਲ ਵੀਡੀਓ  ਪੰਜਾਬ ਦੇ ਕਿਸੇ ਖੇਤਰ ਦਾ ਜੋ ਤੇਜ਼ੀ ਦੇ ਨਾਲ ਦੇ ਵਾਇਰਲ  ਹੋ ਰਿਹਾ ਹੈ ।

ਹੋਰ ਖਬਰਾਂ »

ਹਮਦਰਦ ਟੀ.ਵੀ.