ਰਾਸ਼ਟਰਪਤੀ ਮੈਕਰੋਂ ਨੇ ਕੀਤਾ ਐਲਾਨ

ਪੈਰਿਸ, 29 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਫਰਾਂਸ ਦੇ ਰਾਸ਼ਟਰਪਤੀ ਐਮਾਨੂਐਲ ਮੈਕਰੋਂ ਨੇ ਕੋਰੋਨਾ ਦੇ ਤੇਜ਼ੀ ਨਾਲ ਵਧ ਨਵੇਂ ਕੇਸਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਦੇਸ਼ ਵਿੱਚ ਮੁੜ ਲੌਕਡਾਊਨ ਲਾਉਣ ਦਾ ਐਲਾਨ ਕਰ ਦਿੱਤਾ ਹੈ। ਉਨ•ਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬੇਹੱਦ ਖ਼ਤਰਨਾਕ ਹੋ ਸਕਦੀ ਹੈ। ਜੇਕਰ ਸਖ਼ਤ ਉਪਾਅ ਨਹੀਂ ਕੀਤੇ ਗਏ ਤਾਂ ਮਰਨ ਵਾਲਿਆਂ ਦਾ ਅੰਕੜਾ 4 ਲੱਖ ਤੱਕ ਪਹੁੰਚ ਸਕਦਾ ਹੈ। ਲੌਕਡਾਊਨ 3 ਅਕਤੂਬਰ  ਤੋਂ 1 ਦਸੰਬਰ ਤੱਕ ਰਹੇਗਾ। ਹਾਲਾਂਕਿ ਦੇਸ਼ ਵਿੱਚ ਪਹਿਲਾਂ ਲੱਗੇ ਲੌਕਡਾਊਨ ਦੇ ਮੁਕਾਬਲੇ ਇਸ ਵਾਰ ਲੌਕਡਾਊਨ 'ਚ ਥੋੜੀ ਢਿੱਲ ਦਿੱਤੀ ਜਾਵੇਗੀ। ਇਸ ਦੌਰਾਨ ਸਾਰੇ ਸਕੂਲ, ਲੋਕ ਸੇਵਾ ਅਤੇ ਜ਼ਰੂਰੀ ਦਫ਼ਤਰ ਖੁੱਲ•ੇ ਰਹਿਣਗੇ। ਪਰ ਘਰੋਂ ਬਾਹਰ ਨਿਕਲਣ ਵਾਲਿਆਂ ਨੂੰ ਆਪਣੇ ਨਾਲ ਦਸਤਾਵੇਜ਼ ਰੱਖਣੇ ਹੋਣਗੇ, ਜਿਸ ਤੋਂ ਪਤਾ ਲੱਗ ਸਕੇ ਕਿ ਉਹ ਜ਼ਰੂਰੀ ਕੰਮ ਲਈ ਹੀ ਘਰੋਂ ਬਾਹਰ ਜਾ ਰਹੇ ਹਨ। ਪੁਲਿਸ ਇਸ ਕੰਮ ਨੂੰ ਅੰਜਾਮ ਦੇਵੇਗੀ। ਇਸ ਦੌਰਾਨ ਬਾਰ ਅਤੇ ਰੈਸਟੋਰੈਂਟ ਬੰਦ ਰਹਿਣਗੇ।
ਫਰਾਂਸ 'ਚ ਕੋਰੋਨਾ ਵਾਇਰਸ ਫਿਰ ਤੋਂ ਖ਼ਤਰਨਾਕ ਰੂਪ ਧਾਰਨ ਕਰ ਰਿਹਾ ਹੈ। ਇੱਥੇ ਕੋਰੋਨਾ ਨਾਲ ਪਿਛਲੇ 24 ਘੰਟਿਆਂ ਵਿੱਚ 523 ਲੋਕਾਂ ਦੀ ਮੌਤ ਹੋਈ, ਜੋ ਕਿ ਅਪ੍ਰੈਲ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ।
ਫਰਾਂਸ 'ਚ ਪਿਛਲੇ 24 ਘੰਟਿਆਂ ਦੌਰਾਨ 33 ਹਜ਼ਾਰ 417 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਪਹਿਲਾਂ ਮੈਕਰੋਂ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਰੱਖਿਆ ਕੌਂਸਲ ਦੀ ਦੋ ਐਮਰਜੰਸੀ ਬੈਠਕਾਂ ਵੀ ਬੁਲਾ ਚੁੱਕੇ ਹਨ। ਦੱਸ ਦੇਈਏ ਕਿ ਯੂਰਪ 'ਚ ਇਨ•ਾਂ ਦਿਨੀਂ ਲੌਕਡਾਊਨ ਵਿਰੁੱਧ ਲੋਕ ਸੜਕਾਂ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਸਖਤ ਲੌਕਡਾਊਨ ਤੋਂ ਛੋਟ ਦਿੱਤੀ ਜਾਵੇ।

ਹੋਰ ਖਬਰਾਂ »

ਹਮਦਰਦ ਟੀ.ਵੀ.