ਨਿਊਯਾਰਕ, 29 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਨੈਟਵਰਕ ਮਾਰਕੀਟਿੰਗ ਕੰਪਨੀ ਦੀ ਆੜ 'ਚ ਬਲਾਤਕਾਰ ਕਰਨ ਵਾਲੇ ਦੋਸ਼ੀ ਨੂੰ 120 ਸਾਲ ਕੈਦ ਦੀ ਸਜ਼ਾ ਸੁਣਵਾਈ ਗਈ। ਉਹ ਆਪਣੇ ਨਾਲ ਜੁੜੀਆਂ ਔਰਤਾਂ ਨੂੰ ਗ਼ੁਲਾਮ ਬਣਾ ਕੇ ਉਨ•ਾਂ ਦਾ ਸਰੀਰਕ ਸ਼ੋਸ਼ਣ ਕਰਦਾ ਸੀ। ਉਸ ਦੇ ਨੈਟਵਰਕ ਨਾਲ ਕਈ ਕਰੋੜਪਤੀ ਅਤੇ ਹਾਲੀਵੁਡ ਅਦਾਕਾਰ ਜੁਏ ਹੋਏ ਹਨ। ਹੁਣ 60 ਸਾਲਾ ਕੀਥ ਐਲਨ ਰੇਨੀਅਰ ਸਾਰੀ ਉਮਰ ਜੇਲ• 'ਚ ਹੀ ਸੜੇਗਾ।
ਸਜ਼ਾ ਸੁਣਾਉਣ ਵਾਲੇ ਜ਼ਿਲ•ਾ ਜੱਜ ਨਿਕੋਲਸ ਗ੍ਰਾਫੁਈਸ ਨੇ ਕਥਿਤ ਮਾਰਕੀਟਿੰਗ ਗੁਰੂ ਰੇਨੇਰ ਨੂੰ ਬੇਰਹਿਮ ਅਤੇ ਬੇਸ਼ਰਮ ਤੱਕ ਕਿਹਾ। ਉਹ ਐਨਐਕਸਆਈਵੀਐਮ ਨਾਂ ਦੀ ਨੈਟਵਰਕਿੰਗ ਕੰਪਨੀ ਚਲਾਉਂਦਾ ਸੀ। ਇਸੇ ਰਾਹੀਂ ਉਹ ਔਰਤਾਂ ਅਤੇ ਕੁੜੀਆਂ ਨੂੰ ਆਪਣੇ ਜਾਲ 'ਚ ਫਸਾ ਕੇ ਉਨ•ਾਂ ਦਾ ਜਿਨਸੀ ਸ਼ੋਸ਼ਣ ਕਰਦਾ ਸੀ। ਉਹ 5 ਦਿਨਾਂ ਦੇ ਇੱਕ ਕੋਰਸ ਲਈ ਲੋਕਾਂ ਕੋਲੋਂ 5 ਹਜ਼ਾਰ ਡਾਲਰ ਦੀ ਵਸੂਲੀ ਕਰਦਾ ਸੀ। ਉਹ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਬਣਾ ਕੇ ਵੀ ਔਰਤਾਂ ਤੇ ਕੁੜੀਆਂ ਨੂੰ ਬਲੈਕਮੇਲ ਕਰਦਾ ਸੀ।
ਅਦਾਲਤ ਨੇ ਜੂਨ 2019 ਨੂੰ ਕੇਨੇਥ ਨੂੰ ਸੱਤ ਮਾਮਲਿਆਂ 'ਚ ਦੋਸ਼ੀ ਠਹਿਰਾਇਆ ਸੀ। ਉਸ 'ਤੇ ਰੈਕਟ ਚਲਾਉਣ, ਉਗਰਾਹੀ ਕਰਨ, ਅਪਰਾਧਕ ਸ਼ਾਜ਼ਿਸ਼ ਘੜਨ ਅਤੇ 15 ਸਾਲ ਦੀ ਇੱਕ ਨਾਬਾਲਗ ਕੁੜੀ ਨਾਲ ਬਲਾਤਕਾਰ ਕਰਨ ਦਾ ਦੋਸ਼ ਸੀ।
ਉਸ ਦੇ ਸੰਗਠਨ 'ਚ ਕੀਥ ਰੇਨੀਅਰ ਨੂੰ ਛੱਡ ਕੇ ਸਾਰੇ ਮੈਂਬਰ ਔਰਤਾਂ ਸਨ। ਇਸ ਸੰਗਠਨ ਦੇ ਸੀਨੀਅਰ ਅਹੁਦੇ 'ਤੇ ਉਹ ਖੁਦ ਕਾਬਜ ਸੀ। ਕਈ ਔਰਤਾਂ ਨੂੰ ਜਾਨਵਰਾਂ ਦੀ ਤਰ•ਾਂ ਰੱਖਿਆ ਜਾਂਦਾ ਸੀ ਤਾਂ ਜੋ ਦੂਜੀਆਂ ਔਰਤਾਂ ਇਸ ਨੂੰ ਦੇਖ ਕੇ ਡਰ ਸਕਣ ਅਤੇ ਕੀਥ ਦੀ ਗੱਲ ਬਿਨਾ ਵਿਰੋਧ ਦੇ ਪ੍ਰਵਾਨ ਕਰ ਲੈਣ। ਕੀਥ ਨੇ 1998 'ਚ ਐਨਐਕਸਆਈਵੀਐਮ ਸੰਗਠਨ ਬਣਾਇਆ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.