ਨਵੀਂ ਦਿੱਲੀ, 13 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਭਾਰਤ ਪਹਿਲੀ ਵਾਰ 30 ਨਵੰਬਰ ਨੂੰ ਹੋਣ ਵਾਲੀ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੇ ਵਰਚੁਅਲ ਸੰਮੇਲਨ ਦੀ ਮੇਜਬਾਨੀ ਕਰਨ ਜਾ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਇਸ ਸੰਮੇਲਨ ਲਈ ਪਾਕਿਸਤਾਨ ਸਣੇ ਸਾਰੇ ਅੱਠ ਮੈਂਬਰ ਦੇਸ਼ਾਂ ਨੂੰ ਸੱਦਾ ਭੇਜ ਦਿੱਤਾ ਗਿਆ ਹੈ। ਭਾਰਤ ਅਤੇ ਪਾਕਿਸਤਾਨ 2017 ਵਿੱਚ ਐਸਸੀਓ ਦੇ ਸਥਾਈ ਮੈਂਬਰ ਬਣੇ ਸਨ। ਇਨ•ਾਂ ਦੋਵਾਂ ਮੁਲਕਾਂ ਤੋਂ ਇਲਾਵਾ ਐਸਸੀਓ ਵਿੱਚ ਰੂਸ, ਚੀਨ, ਕਜਾਖਿਸਤਾਨ, ਕਿਰਗਿਸਤਾਨ, ਤਜਾਕਿਸਤਾਨ ਅਤੇ ਉਜਬੇਕਿਸਤਾਨ ਸ਼ਾਮਲ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਦੱਸਿਆ ਕਿ ਮੇਜਬਾਨ ਹੋਣ ਦੇ ਚਲਦਿਆਂ ਭਾਰਤ ਨੇ ਅੱਠ ਐਸਸੀਓ ਮੈਂਬਰਾਂ ਨੂੰ ਸੱਦਾ ਪੱਤਰ ਭੇਜ ਦਿੱਤਾ ਹੈ। ਨਾਲ ਹੀ 4 ਸੁਪਰਵਾਈਜ਼ਰ ਦੇਸ਼ਾਂ, ਐਸਸੀਓ ਜਨਰਲ ਸਕੱਤਰ ਅਤੇ ਐਸਸੀਓ ਆਰਏਟੀਐਸ ਡਾਇਰੈਕਟਰ ਨੂੰ ਵੀ ਸੱਦਾ ਭੇਜਿਆ ਹੈ।
ਰੂਸ ਨੇ ਭਾਰਤ ਦੀ ਇਸ ਗੱਲ ਦਾ ਸਮਰਥਨ ਕੀਤਾ ਕਿ ਪਾਕਿਸਤਾਨ ਨੂੰ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਵਿੱਚ ਚਰਚਾ ਦੌਰਾਨ ਕਸ਼ਮੀਰ ਜਿਹੇ ਮੁੱਦਿਆਂ ਨੂੰ ਨਹੀਂ ਲਿਆਉਣਾ ਚਾਹੀਦਾ। ਇਸ ਨੇ ਕਿਹਾ ਕਿ ਅਜਿਹਾ ਕਰਨਾ ਸਮੂਹ ਦੇ ਸਿਧਾਂਤਾਂ ਵਿਰੁੱਧ ਹੈ।
ਰੂਸੀ ਮਿਸ਼ਨ ਦੇ ਉਪ ਪ੍ਰਮੁੱਖ ਰੋਮਨ ਬਾਬੂਕਿਸ਼ਨ ਨੇ ਕਿਹਾ ਕਿ ਇਹ ਐਸਸੀਓ ਚਾਰਟਰ ਦਾ ਹਿੱਸਾ ਹੈ ਕਿ ਦੁਵੱਲੇ ਮੁੱਦਿਆਂ ਨੂੰ ਐਸਸੀਓ ਦੇ ਏਜੰਡੇ ਵਿੱਚ ਨਾ ਲਿਆਇਆ ਜਾਵੇ ਅਤੇ ਉਨ•ਾਂ ਨੇ ਇਹ ਸਾਰੇ ਮੈਂਬਰ ਦੇਸ਼ਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਬਹੁਪੱਖੀ ਸਹਿਯੋਗ ਦੀ ਤਰੱਕੀ ਲਈ ਇਸ ਤੋਂ ਬਚਾਅ ਕਰਨਾ ਚਾਹੀਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.