ਨਵੀਂ ਦਿੱਲੀ, 17 ਨਵੰਬਰ, ਹ.ਬ. : ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਰਾਜਧਾਨੀ ਨੂੰ ਦਹਿਲਾਉਣ ਦੀ ਇੱਕ ਵੱਡੀ ਸਾਜ਼ਿਸ਼ ਨਾਕਾਮ ਕੀਤੀ ਹੈ। ਪੁਲਿਸ ਨੇ ਦੋ ਖਾੜਕੂਆਂ ਨੂੰ ਗ੍ਰਿਫਤਾਰ ਕੀਤਾ ਹੈ। Îਇਹ ਦੋਵੇਂ ਖਾੜਕੂ ਜੈਸ਼ ਏ ਮੁਹੰਮਦ ਨਾਲ ਸਬੰਧ ਰਖਦੇ ਹਨ ਅਤੇ ਜੰਮੂ ਕਸਮੀਰ ਦੇ ਨਿਵਾਸੀ ਹਨ। ਉਨ੍ਹਾਂ ਦੇ ਕਬਜ਼ੇ ਤੋਂ 10 ਜ਼ਿੰਦਾ ਕਾਰਤੂਸ ਦੇ ਨਾਲ ਦੋ ਆਟੋਮੈਟਿਕ ਪਿਸਤੌਲ ਬਰਾਮਦ ਕੀਤੀ ਗਈ ਹੈ। ਦੱÎਸਿਆ ਜਾ ਰਿਹਾ ਕਿ ਇਹ ਦੋਵੇਂ ਦਿੱਲੀ ਵਿਚ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਤਾਕ ਵਿਚ ਸੀ। ਪੁਲਿਸ ਸੂਤਰਾਂ ਅਨੁਸਾਰ ਇਹ ਦਿੱਲੀ ਵਿਚ ਧਮਾਕੇ ਕਰਨੇ ਚਾਹੁੰਦੇ ਸੀ।
ਦਿੱਲੀ ਪੁਲਿਸ ਨੂੰ ਇਨ੍ਹਾਂ ਦੋਵੇਂ ਅੱਤਵਾਦੀਆਂ ਦੇ ਬਾਰੇ ਵਿਚ ਇਨਪੁਟ ਮਿਲੇ  ਸੀ। ਇਸ ਤੋਂ ਬਾਅਦ ਇਨ੍ਹਾਂ ਫੜਿਆ ਗਿਆ। ਸੋਮਵਾਰ ਰਾਤ ਸਵਾ ਦਸ ਵਜੇ ਜੈਸ਼ ਏ ਮੁਹੰਮਦ ਦੇ ਇਨ੍ਹਾਂ ਦੋਵੇਂ ਅੱਤਵਾਦੀਆਂ ਨੂੰ ਸਰਾਏ ਕਾਲੇ ਖਾਂ ਦੇ ਮਿਲੇਨੀਅਮ ਪਾਰਕ ਦੇ ਕੋਲ ਤੋਂ ਕਾਬੂ ਕੀਤਾ। ਗ੍ਰਿਫਤਾਰ ਹੋਏ ਅੱਤਵਾਦੀਆਂ ਦੀ ਪਛਾਣ ਜੰਮੂ ਕਸ਼ਮੀਰ ਦੇ ਬਾਰਾਮੁੱਲਾ ਜ਼ਿਲ੍ਹੇ ਦੇ ਸੋਪੋਰ ਦੇ ਰਹਿਣ ਵਾਲੇ ਅਬਦੁਲ ਲਤੀਫ ਅਤੇ ਕੁਪਵਾੜਾ ਜ਼ਿਲ੍ਹੇ ਦੇ ਹਟ ਮੁੱਲਾ ਪਿੰਡ ਦੇ ਰਹਿਣ ਵਾਲੇ ਅਸ਼ਰਫ ਖਾਤਾਨਾ  ਦੇ ਤੌਰ 'ਤੇ ਹੋਈ।
ਖਾੜਕੂਆਂ ਦੀ ਉਮਰ 20 ਤੋਂ 22 ਸਾਲ ਦੇ ਵਿਚ ਹੈ। ਦੋਵੇਂ ਸਰਾਏ ਕਾਲੇ ਖਾਂ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦੇ ਸੀ। ਇਨ੍ਹਾਂ ਦੀ ਸਾਜ਼ਿਸ਼ ਦਿੱਲੀ-ਐਨਸੀਆਰ  ਨੂੰ ਦਹਿਲਾਉਣ ਦੀ ਸੀ। ਕਸ਼ਮੀਰ ਵਿਚ ਅੱਤਵਾਦੀਆਂ ਖ਼ਿਲਾਫ਼ ਚਲ ਰਹੇ ਅਪਰੇਸ਼ਨ ਦੇ ਕਾਰਨ ਆਕਾਵਾਂ ਨੇ ਇਨ੍ਹਾਂ ਦਿੱਲੀ ਭੇਜਿਆ ਸੀ। ਇਨ੍ਹਾਂ ਦੇ ਨਿਸ਼ਾਨੇ 'ਤੇ ਕਈ ਵੀਆਈਪੀ ਲੋਕ ਸਨ। ਇਨ੍ਹਾਂ ਨੇ ਪੁਛਗਿੱਛ ਵਿਚ ਦੱਸਿਆ ਕਿ ਉਹ ਟਰੇਨਿੰਗ ਦੇ ਲਈ ਪਾਕਿਸਤਾਨ ਜਾਣਾ ਚਹੁੰਦੇ ਸੀ। ਉਨ੍ਹਾਂ ਨੇ ਸਰਹੱਦ ਕਾਰ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਸੀ। ਇਨ੍ਹਾਂ ਅੱਤਵਾਦੀਆਂ ਕੋਲੋਂ ਵਿਸਫੋਟਕ ਅਤੇ ਦਸਤਾਵੇਜ਼ ਬਰਾਮਦ ਹੋਏ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.