ਮੁੰਬਈ, 18 ਨਵੰਬਰ, ਹ.ਬ. : ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਇੰਡਸਟਰੀ ਵਿਚ ਆਪਣੀ ਪੰਚੁਐਲਿਟੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦਾ ਹਰ ਕੰਮ ਨਿਯਮ ਨਾਲ ਹੁੰਦਾ ਹੈ। ਟਾਈਮ 'ਤੇ ਖਾਣਾ, ਰਾਤ ਨੂੰ ਜਲਦੀ ਸੋਣ ਦੀ ਆਦਤ ਤੇ ਫਿਰ ਸਵੇਰੇ ਜਲਦੀ ਉਠਣਾ ਆਦਿ। ਅਕਸ਼ੈ ਆਪਣੇ ਇਨ੍ਹਾਂ ਨਿਯਮਾਂ ਨੂੰ ਕਦੀ ਨਹੀਂ ਤੋੜਦੇ। ਉਨ੍ਹਾਂ ਦੇ ਬਾਰੇ ਵਿਚ ਇਕ ਵਾਰ ਇਹ ਵੀ ਕਾਫੀ ਮਸ਼ਹੂਰ ਹੈ ਕਿ ਉਹ ਜਲਦੀ ਕਿਸੇ ਪਾਰਟੀ ਦਾ ਹਿੱਸਾ ਨਹੀਂ ਬਣਦੇ। ਇਸ ਦੇ ਪਿੱਛੇ ਦੀ ਅਸਲ ਵਜ੍ਹਾ ਦਾ ਖੁਲਾਸਾ ਅਕਸ਼ੈ ਕੁਮਾਰ ਨੇ ਕੀਤਾ ਹੈ।  ਅਕਸ਼ੈ ਕੁਮਾਰ ਬਾਲੀਵੁੱਡ ਪਾਰਟੀਜ਼ ਅਟੈਂਡ ਨਹੀਂ ਕਰਦੇ ਹਨ, ਇਸ ਦੇ ਪਿੱਛੇ ਦੀ ਅਸਲ ਵਜ੍ਹਾ ਦਾ ਖੁਲਾਸਾ ਉਨ੍ਹਾਂ ਨੇ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ਵਿਚ ਕੀਤਾ ਸੀ। ਸ਼ੋਅ ਦੌਰਾਨ ਕਪਿਲ ਸ਼ਰਮਾ ਅਕਸ਼ੈ ਤੋਂ ਪੁੱਛਦੇ ਹਨ ਕਿ ਤੁਸੀਂ ਪਾਰਟੀਜ਼ ਵਿਚ ਇਸ ਲਈ ਨਹੀਂ ਜਾਂਦੇ, ਕਿਉਂਕਿ ਤੁਹਾਨੂੰ ਵੀ ਫਿਰ ਪਾਰਟੀ ਦੇਣੀ ਪਵੇਗੀ ਤੇ ਖ਼ਰਚਾ ਵਧੇਗਾ। ਇਹ ਅਫਵਾਹ ਹੈ ਜਾਂ ਸੱਚ ਹੈ? ਇਸ 'ਤੇ ਅਕਸ਼ੈ ਕੁਮਾਰ ਪਹਿਲਾਂ ਤਾਂ ਹਸੇ ਫਿਰ ਕਹਿੰਦੇ ਹਾਂ ਇਹ ਸੱਚ ਹੈ। ਕਪਿਲ ਸ਼ਰਮਾ ਦੇ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' 'ਤੇ ਅਕਸ਼ੈ ਦੇ ਨਾਲ ਉਨ੍ਹਾਂ ਦੀ ਫਿਲਮ 'ਮਿਸ਼ਨ ਮੰਗਲ' ਦੀ ਪੂਰੀ ਟੀਮ ਪਹੁੰਚੀ ਸੀ। ਇਹ ਟੀਮ ਸ਼ੋਅ 'ਤੇ ਆਪਣੀ ਫਿਲਮ ਦੀ ਪ੍ਰਮੋਸ਼ਨ ਕਰਨ ਲਈ ਪਹੁੰਚੇ ਸੀ। ਇਸ ਦੌਰਾਨ ਸਾਰਿਆਂ ਨੇ ਜੰਮ ਕੇ ਮਸਤੀ ਕੀਤੀ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.