ਅੰਮ੍ਰਿਤਸਰ,  20 ਨਵੰਬਰ, ਹ.ਬ. : ਸਿਵਲ ਹਸਪਤਾਲ ਦੇ ਇੱਕ ਡਾਕਟਰ ਨੇ ਔਰਤ ਦਾ ਅਪਰੇਸ਼ਨ ਕਰਦੇ ਸਮੇਂ ਉਸ ਦੇ ਸਰੀਰ ਦੇ ਅੰਦਰ ਹੀ ਪੱਟੀ ਅਤੇ ਰੂੰ ਛੱਡ ਦਿੱਤੇ। ਡਾਕਟਰ ਨੇ ਕਰੀਬ ਚਾਰ ਮਹੀਨੇ ਪਹਿਲਾਂ ਔਰਤ ਦੀ ਪਿੱਤੇ ਦੀ ਪੱਥਰੀ ਦਾ ਅਪਰੇਸ਼ਨ ਕੀਤਾ ਸੀ। ਔਰਤ ਪਿਛਲੇ ਕੁਝ ਦਿਨਾਂ ਤੋਂ ਦਰਦ ਕਾਰਨ ਪ੍ਰੇਸ਼ਾਨ ਸੀ। ਕਈ ਵਾਰ ਹਸਪਤਾਲ ਵਿਚ ਆਈ ਲੇਕਿਨ ਡਾਕਟਰ ਦਵਾਈ ਦੇ ਕੇ ਭੇਜ ਦਿੰਦੇ ਸੀ। ਜਦ ਸਿਵਲ ਵਿਚ ਔਰਤ ਦਾ ਅਲਟਰਾ ਸਾਊਂਡ ਕਰਾਇਆ ਗਿਆ ਜਿਸ ਤੋਂ ਬਾਅਦ ਇਸ ਦੀ ਪੁਸ਼ਟੀ ਹੋਈ। ਔਰਤ ਦਾ ਦੋਸ਼ ਹੈ ਕਿ ਉਸ ਦੀ ਰਿਪੋਰਟ ਡਾਕਟਰ ਨੇ ਰੱਖ ਲÂਂੀ ਹੈ ਉਨ੍ਹਾਂ ਨਹੀਂ ਦਿੱਤੀ ਜਾ ਰਹੀ। ਦੂਜੇ ਪਾਸੇ ਹਸਪਤਾਲ ਪ੍ਰਸ਼ਾਸਨ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।
ਇਸ ਔਰਤ ਦੇ ਡਾਕਟਰਾ ਨੇ ਵਾਰ ਵਾਰ ਹਸਪਤਾਲ ਵਿਚ ਚੱਕਰ ਲਗਵਾਏ। ਲਗਾਤਾਰ ਦਵਾਈ ਖਾਣ ਨਾਲ ਉਸ ਦੀ ਹਾਲਤ ਖਰਾਬ ਰਹਿਣ ਲੱਗੀ। ਅਲਟਰਾ ਸਾਊਂਡ  ਰਿਪੋਰਟ ਵਿਚ ਪਤਾ ਚਲਿਆ ਕਿ ਪੇਟ ਵਿਚ ਰੂੰ ਅਤੇ ਪੱਟੀ ਹੈ।  ਸਰਜਰੀ ਵਿਭਾਗ ਦੇ ਇਸ ਡਾਕਟਰ ਨੂੰ ਜਦ ਰਿਪੋਰਟ ਦੇ ਬਾਰੇ ਵਿਚ ਪਤਾ ਚਲਿਆ ਤਾਂ ਉਸ ਨੇ ਰਿਪੋਰਟ ਗਾਇਬ ਕਰਵਾ ਦਿੱਤੀ। ਔਰਤ ਨੇ ਮੰਗ ਕੀਤੀ ਕਿ ਉਸ ਦੇ ਹਿਲਾਜ ਵਿਚ ਹੋਣ ਵਾਲੇ ਖ਼ਰਚੇ ਦਾ ਸਾਰਾ ਖ਼ਰਚਾ ਡਾਕਟਰ ਚੁੱਕਣ।
ਅਪਰੇਸ਼ਨ ਕਰਨ ਵਾਲੇ ਡਾਕਟਰ ਨੇ ਸਾਰੇ ਦੋਸ਼ਾਂ ਨੂੰ ਖਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕੁਝ ਨਹੀਂ ਜਿਸ ਤਰ੍ਹਾਂ ਔਰਤ ਕਹਿ ਰਹੀ ਹੈ। ਉਸ ਨੁੰ ਗੂਰੂ ਨਾਨਕ ਦੇਵ ਹਸਪਾਤਲ ਵਿਚ ਰੈਫਰ ਕੀਤਾ ਗਿਆ ਹੈ ਜਿੱਥੇ ਉਸ ਦਾ ਵਧੀਆ ਇਲਾਜ ਕੀਤਾ ਜਾਵੇਗਾ। ਇਸ ਮਾਮਲੇ ਨੂੰ ਗੰਭੀਰ ਦੱਸਦੇ ਹੋਏ ਐਸਐਮਓ ਨੇ ਇਸ ਮਾਮਲੇ ਦੇ ਜਾਂਚ ਦੇ ਆਦੇਸ਼ ਦਿੱਤੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.