ਕਰ ਦਸਤਾਵੇਜ਼ਾਂ 'ਚ ਗੜਬੜੀ ਦੇ ਮਾਮਲੇ 'ਚ ਹੋਈ ਸਜ਼ਾ

ਲੰਡਨ, 20 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਲੰਡਨ ਦੀ ਹੈਰੋ ਕਰਾਊਨ ਅਦਾਲਤ ਨੇ ਭਾਰਤੀ ਮੂਲ ਦੇ ਇੱਕ ਕਾਰੋਬਾਰੀ ਨੂੰ ਬਰਤਾਨੀਆ ਦੇ ਕਰ ਵਿਭਾਗ ਨਾਲ ਦਸਤਾਵੇਜ਼ਾਂ ਵਿੱਚ ਹੇਰਾਫੇਰੀ ਕਰਨ ਦੇ ਮਾਮਲੇ 'ਚ 27 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਲਕਸ਼ਮੀ ਡਿਵੈਲਪਮੈਂਟ ਲਿਮਟਡ ਦੇ ਡਾਇਰੈਕਟਰ ਵਿਜੇ ਮਧਪਾਰੀਆ 'ਤੇ ਪਿਛਲੇ ਹਫ਼ਤੇ ਹੋਈ ਸੁਣਵਾਈ ਦੌਰਾਨ 10 ਸਾਲ ਤੱਕ ਲਿਮਟਡ ਕੰਪਨੀ ਦੇ ਸੰਚਾਲਨ 'ਤੇ ਵੀ ਰੋਕ ਲਾਈ ਗਈ ਹੈ। ਇਸ ਕੰਪਨੀ ਦਾ ਗਠਨ ਉਤਰ-ਪੱਛਮੀ ਲੰਡਨ ਵਿੱਚ 2010 'ਚ ਹੋਇਆ ਸ। ਬਰਤਾਨੀਆ ਦੀ ਦਿਵਾਲੀਆ ਸੇਵਾ ਦੇ ਮੁੱਖ ਜਾਂਚਕਰਤਾ ਇਆਨ ਵੈਸਟ ਨੇ ਕਿਹਾ ਕਿ ਅਦਾਲਤ ਨੇ ਮਧਪਾਰੀਆ ਦੇ ਅਪਰਾਧ ਨੂੰ ਕਾਫ਼ੀ ਗੰਭੀਰ ਮੰਨਿਆ ਹੈ। ਇਸ ਦੇ ਚਲਦਿਆਂ ਉਸ ਨੂੰ ਲੰਬੀ ਸਜ਼ਾ ਸੁਣਾਈ ਗਈ ਹੈ। ਵੈਸਟ ਨੇ ਕਿਹਾ ਕਿ ਉਨ•ਾਂ ਨੂੰ ਮਿਲੀ ਸਜ਼ਾ ਹੋਰ ਡਾਇਰੈਕਟਰਾਂ ਲਈ ਸਖ਼ਤ ਚੇਤਾਵਨੀ ਹੈ ਕਿ ਜੇਕਰ ਉਨ•ਾਂ ਨੇ ਅਜਿਹਾ ਕੁਝ ਕੀਤਾ ਤਾਂ ਉਨ•ਾਂ ਵਿਰੁੱਧ ਵੀ ਸਖ਼ਤ ਕਾਰਵਾਈ ਹੋ ਸਕਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.