ਚੰਡੀਗੜ੍ਹ, 21 ਨਵੰਬਰ, ਹ.ਬ. : ਭਾਰਤ-ਚੀਨ  ਸਰਹੱਦ 'ਤੇ ਇਨ੍ਹਾਂ ਦਿਨਾਂ ਜ਼ਬਰਦਸਤ ਤਣਾਅ ਹੈ। ਫੇਰ ਵੀ ਹਜ਼ਾਰਾਂ ਮੀਲ ਦਾ ਸਫਰ ਤੈਅ ਕਰਕ ਚਾਇਨਾ ਦਾ ਸਵਨ ਪੰਛੀ ਹਰ ਸਾਲ ਚੰਡੀਗੜ੍ਹ ਪਹੁੰਚ ਜਾਂਦਾ ਹੈ। ਚੰਡੀਗੜ੍ਹ ਦੀ ਸੁਖਨਾ ਝੀਲ 'ਤੇ ਸਵਨ ਨਾਂ ਦਾ Îਇਹ ਮਾਈਗ੍ਰੇਟਰੀ ਪੰਛੀ ਅਕਸਰ ਸਰਦੀਆਂ ਵਿਚ ਦੇਖਿਆ ਜਾਂਦਾ ਹੈ। ਸਿਰਫ ਚਾਇਨਾ ਹੀ ਨਹੀਂ ਸਾਈਬੇਰੀਆ ਅਤੇ ਅਫਗਾਨਿਸਤਾਨ ਤੋਂ ਵੀ ਮਾਈਗ੍ਰੇਟਰੀ ਪੰਛੀ ਸੁਖਨਾ ਝੀਲ 'ਚ ਆਉਂਦੇ ਹਨ। ਅਜਿਹੇ ਸੈਂਕੜੇ ਮਾਈਗ੍ਰੇਟਰੀ ਪੰਛੀ ਸੁਖਨਾ ਲੇਕ 'ਤੇ ਇਨ੍ਹਾਂ ਦਿਨਾਂ ਦੇਖੇ ਜਾ ਰਹੇ ਹਨ। ਸਾਈਬੇਰੀਆ ਤੋਂ ਪੁੱਜੇ ਬਾਰਹੈਡੇਡ ਗੀਜ ਪਿਨ ਟੇਲ ਅਤੇ ਰੈਡ ਕ੍ਰਿਸਟੇਡ ਪੋਚਾਰਡ ਨੂੰ ਸੁਖਨਾ ਲੇਕ 'ਤੇ ਦੇਖ ਸਕਦੇ ਹਨ। ਲੋਕਾਂ ਦੀ ਆਵਾਜਾਈ  ਅਤੇ ਰੌਲੇ ਰੱਪੇ ਤੋਂ ਦੂਰ ਰੈਗੂਲੇਟਰੀ ਐਂਡ ਵੱਲ ਅਜਿਹੇ ਪੰਛੀਆਂ ਦੇ ਗਰੁੱਪ ਦੇਖੇ ਜਾ ਸਕਦੇ ਹਨ।
ਇਨ੍ਹਾਂ ਦੇ ਚੰਡੀਗੜ੍ਹ ਪੁੱਜਣ ਦਾ ਮੁੱਖ ਕਾਰਨ ÎÎਇਹ ਹੈ ਕਿ ਜਿਸ ਖੇਤਰ ਤੋਂ ਇਹ ਆਏ ਹਨ ਉਥੇ ਬਰਫ਼ਬਾਰੀ ਕਾਰਨ ਨਦੀਆਂ, ਝਰਨੇ ਅਤੇ ਤਲਾਅ ਅਤੇ ਝੀਲਾਂ ਜੰਮ ਚੁੱਕੀਆਂ ਹਨ। ਜਿਸ ਕਾਰਨ ਉਥੇ ਇਨ੍ਹਾਂ ਦਾ ਰਹਿਣਾ ਮੁਸ਼ਕਲ ਹੋ ਜਾਂਦਾ ਹੈ। ਚੰਡੀਗੜ੍ਹ ਵਿਚ ਐਨੀ ਠੰਡ ਨਹੀਂ ਪੈਂਦੀ ਕਿ ਝੀਲ ਦਾ ਪਾਣੀ ਜੰਮ ਜਾਵੇ।  ਇਸ ਕਾਰਨ ਇਹ ਪਰਿੰਦੇ ਹਜ਼ਾਰਾਂ ਕਿਲੋਮੀਟਰ ਦੂਰ ਸੁਖਨਾ ਲੇਕ ਪੁੱਜੇ ਹਨ। ਹੁਣ ਇਹ ਪਰਿੰਦੇ ਅਪ੍ਰੈਲ ਤੱਕ ਇੱਥੇ ਹੀ ਰੁਕਣਗੇ। ਇਸ ਤੋਂ ਬਾਅਦ ਸਾਰੇ ਵਾਪਸ ਅਪਦੇ ਅਪਣੇ ਖੇਤਰ ਵਿਚ ਪਰਤਣਾ ਸ਼ੁਰੁ ਹੋ ਜਾਣਗੇ।  ਫੇਰ ਅਗਲੇ ਸਾਲ ਸਰਦੀਆਂ ਵਿਚ ਵਾਪਸ ਆ ਜਾਣਗੇ।  ਸੁਖਨਾ ਲੇਕ 'ਤੇ 34 ਕਿਸਮਾਂ ਦੇ ਮਾਈਗ੍ਰੇਟਰੀ ਬਰਡਸ ਦੇਖੇ ਗਏ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.