ਕੋਮਾ 'ਚ ਗਏ 2 ਵਿਅਕਤੀ

ਮਾਸਕੋ, 22 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਰੂਸ ਦੇ ਇੱਕ ਪਿੰਡ ਵਿੱਚ ਇੱਕ ਪਾਰਟੀ 'ਚ ਸ਼ਰਾਬ ਖ਼ਤਮ ਹੋਣ 'ਤੇ ਲੋਕ ਹੈਂਡ ਸੈਨੇਟਾਈਜ਼ਰ ਹੀ ਪੀ ਗਏ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ 2 ਵਿਅਕਤੀ ਕੋਮਾ 'ਚ ਹਨ। ਰਿਪੋਰਟਸ ਦੇ ਮੁਤਾਬਕ ਤਾਤਿਨਸਕੀ ਜ਼ਿਲ•ੇ ਦੇ ਤੋਮਤੋਰ ਪਿੰਡ ਵਿੱਚ 9 ਲੋਕ ਪਾਰਟੀ ਕਰ ਰਹੇ ਸਨ। ਪਾਰਟੀ ਵਿੱਚ ਸ਼ਾਮਲ ਲੋਕਾਂ ਨੇ ਜੋ ਸੈਨੇਟਾਈਜ਼ਰ ਪੀਤਾ ਉਸ 'ਚ 69 ਫੀਸਦੀ ਮੈਥਨੌਲ ਸੀ, ਜਿਸ ਨੂੰ ਮਹਾਂਮਾਰੀ ਦੇ ਦੌਰਾਨ ਹੈਂਡ ਕਲੀਨਰ ਦੇ ਤੌਰ 'ਤੇ ਵੇਚਿਆ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਪਹਿਲਾਂ ਤਿੰਨ ਲੋਕਾਂ ਦੀ ਮੌਤ ਹੋਈ ਅਤੇ ਬਾਕੀ 6 ਨੂੰ ਏਅਰਕਰਾਫ਼ਟ ਰਾਹੀਂ ਖੇਤਰੀ ਰਾਜਧਾਨੀ ਯਾਕੁਤਸਕ ਲਿਜਾਇਆ ਗਿਆ। ਬਾਅਦ ਵਿੱਚ 4 ਹੋਰ ਲੋਕਾਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਰੂਸ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 20 ਲੱਖ 64 ਹਜ਼ਾਰ 748 ਤੋਂ ਉਪਰ ਟੱਪ ਚੁੱਕੀ ਹੈ। ਜਦਕਿ 35 ਹਜ਼ਾਰ 778 ਲੋਕਾਂ ਦਾ ਮੌਤ ਹੋ ਚੁੱਕੀ ਹੈ। ਦੁਨੀਆ ਭਰ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਹੁਣ ਤੱਕ 5.8 ਕਰੋੜ ਤੋਂ ਪਾਰ ਹੋ ਗਈ ਹੈ ਅਤੇ 13.8 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.