ਦੁਬਈ, 24 ਨਵੰਬਰ, ਹ.ਬ. : ਦੁਬਈ ਵਿਚ ਆਪਣੇ ਘਰ ਵਿਚ ਸੁੱਤੇ 33 ਸਾਲਾਂ ਦੇ ਭਾਰਤੀ ਨਾਗਰਿਕ 'ਤੇ ਮਾਸਕ ਪਾਏ ਹੋਏ ਤਿੰਨ ਪਾਕਿਸਤਾਨੀ ਚੋਰਾਂ ਨੇ ਹਮਲਾ ਕਰ ਕੇ ਉਸ ਦਾ ਲੈਪਟਾਪ, ਮੋਬਾਈਲ ਫੋਨ ਅਤੇ ਕੁਝ ਨਕਦੀ ਚੋਰੀ ਕਰ ਲਈ। ਗਲਫ ਨਿਊਜ਼ ਅਨੁਸਾਰ ਦੁਬਈ ਅਦਾਲਤ ਵਿਚ ਭਾਰਤੀ ਨਾਗਰਿਕ ਨੇ ਦੱਸਿਆ ਕਿ ਉਹ ਬੁਰ ਦੁਬਈ ਖੇਤਰ ਵਿਚ ਆਪਣੇ ਘਰ ਵਿਚ ਸੁੱਤਾ ਪਿਆ ਸੀ ਜਦੋਂ ਤਿੰਨ ਪਾਕਿਸਤਾਨੀ ਚੋਰਾਂ ਨੇ ਅਚਾਨਕ ਉਸ 'ਤੇ ਹਮਲਾ ਕਰ ਦਿੱਤਾ। ਉਸ ਨੇ ਦੱਸਿਆ ਕਿ ਉਨ੍ਹਾਂ ਉਸ ਦੇ ਮੂੰਹ 'ਤੇ ਟੇਪ ਲਗਾ ਦਿੱਤੀ ਤੇ ਚਿਹਰੇ 'ਤੇ ਪਲਾਸਟਿਕ ਬੈਗ ਲਗਾ ਦਿੱਤਾ। ਉਨ੍ਹਾਂ ਚੋਰਾਂ ਨੇ ਮੈਡੀਕਲ ਮਾਸਕ ਲਗਾਏ ਹੋਏ ਸਨ। ਹੱਥੋਪਾਈ ਦੌਰਾਨ ਮੈਂ ਇਕ ਦਾ ਮਾਸਕ ਉਤਾਰ ਦਿੱਤਾ ਤੇ ਉਸ ਦਾ ਚਿਹਰਾ ਦੇਖ ਲਿਆ। ਗਸ਼ਤ ਕਰ ਰਹੀ ਪੁਲਿਸ ਨੇ ਇਕ ਚੋਰ ਨੂੰ ਫੜ ਲਿਆ ਜਦਕਿ ਦੋ ਹੋਰਾਂ ਦੀ ਭਾਲ ਜਾਰੀ ਹੈ। 25 ਸਾਲਾਂ ਦੇ ਪਾਕਿਸਤਾਨੀ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ 'ਤੇ ਚੋਰੀ ਤੇ ਕੁੱਟਮਾਰ ਦੇ ਦੋਸ਼ ਤੈਅ ਕੀਤੇ ਗਏ ਹਨ। ਮਾਮਲੇ ਦੀ ਅਗਲੀ ਸੁਣਵਾਈ 9 ਦਸੰਬਰ ਨੂੰ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.