ਪਰਿਵਾਰ ਦੇ ਮੁਖੀ ਨੇ ਪਤਨੀ, ਬੇਟਾ, ਨੂੰਹ ਤੇ ਪੋਤੇ ਦੀ ਕੀਤੀ ਹੱਤਿਆ

ਲੁਧਿਆਣਾ, 24 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਲੁਧਿਆਣਾ ਵਿੱਚ ਇੱਕ ਦਿਲ ਨੂੰ ਝੰਜੋੜਨ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇੱਕ 70 ਸਾਲਾ ਵਿਅਕਤੀ ਨੇ ਆਪਣੀ ਪਤਨੀ, ਪੁੱਤਰ, ਨੂੰਹ ਅਤੇ ਪੋਤੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਤੇਜ਼ਧਾਰ ਹਥਿਆਰ ਨਾਲ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਇਹ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ। ਭੱਜਣ ਦੀ ਕਾਹਲ ਵਿਚ ਉਸ ਦੀ ਕਾਰ ਕੰਧ ਨਾਲ ਟਕਰਾ ਗਈ ਅਤੇ ਉਸ ਨੂੰ ਅੱਗ ਲੱਗ ਗਈ। ਦੋਸ਼ੀ ਉਸ ਨੂੰ ਛੱਡ ਪੈਦਲ ਹੀ ਫਰਾਰ ਹੋ ਗਿਆ।   ਚਾਰੋਂ ਮ੍ਰਿਤਕਾਂ ਦੀਆਂ ਲਾਸ਼ਾਂ ਉਨ•ਾਂ ਦੀ ਕੋਠੀ ਦੇ ਵੱਖ-ਵੱਖ ਕਮਰਿਆਂ ਵਿਚ ਲਹੂਲੁਹਾਣ ਹਾਲਤ ਵਿੱਚ ਪਈਆਂ ਮਿਲੀਆਂ। ਘਟਨਾ ਦਾ ਪਤਾ ਲਗਦੇ ਹੀ ਪੁਲਿਸ ਅਧਿਕਾਰੀ ਫਿੰਗਰ ਪ੍ਰਿੰਟ ਮਾਹਰ, ਡਾਗ ਸਕੁਆਇਡ ਅਤੇ ਫੋਰੈਂਸਿਕ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਚਾਰੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਪ੍ਰਾਪਰਟੀ ਡੀਲਰ ਅਸ਼ੀਸ਼ ਸੁੰਦਾ, ਉਸ ਦੀ ਪਤਨੀ ਗਰਿਮਾ ਸੁੰਦਾ, ਮਾਂ ਸੁਨੀਤਾ ਸੁੰਦਾ ਅਤੇ 13 ਸਾਲ ਦਾ ਬੇਟਾ ਸਾਕੇਤ ਦੇ ਤੌਰ 'ਤੇ ਹੋਈ ਹੈ।
ਗੁਆਂਢੀ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਉਨ•ਾਂ ਦੇ ਘਰ ਕੋਈ ਆਇਆ ਸੀ। ਉਸ ਨੇ ਕਾਫੀ ਦੇਰ ਤੱਕ ਉਨ•ਾਂ ਦਾ ਦਰਵਾਜ਼ਾ ਖੜਕਾਇਆ ਅਤੇ ਡੋਰ ਬੈਲ ਵੀ ਵਜਾਈ। ਜਦੋਂ ਅੰਦਰੋਂ ਕਿਸੇ ਨੇ ਦਰਵਾਜ਼ਾ ਨਾ ਖੋਲਿ•ਆ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਉਥੇ ਥਾਣਾ ਪੀਏਯੂ ਪੁਲਿਸ ਨੇ ਆ ਕੇ ਦਰਵਾਜ਼ਾ ਤੋੜਿਆ ਅਤੇ ਅੰਦਰ ਜਾ ਕੇ ਦੇਖਿਆ ਤਾਂ ਉਥੇ ਲਹੂਲੁਹਾਨ ਹਾਲਤ ਵਿਚ ਲਾਸ਼ਾਂ ਪਈਆਂ। ਮ੍ਰਿਤਕਾਂ ਦੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਦੇ ਡੂੰਘੇ ਜ਼ਖ਼ਮ ਸਨ।
ਏਸੀਪੀ ਵੈਸਟ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖਣ 'ਤੇ ਪਤਾ ਲੱਗਾ ਹੈ ਕਿ ਉਕਤ ਕਤਲ ਪਰਿਵਾਰ ਦੇ ਮੁਖੀ ਰਾਜਵ ਸੁੰਦਾ ਨੇ ਹੀ ਕੀਤੇ ਹਨ। ਸਵੇਰੇ 7 ਵਜੇ ਦੇ ਕਰੀਬ ਇਸ ਕਤਲਕਾਂਡ ਨੂੰ ਅੰਜਾਮ ਦੇਣ ਬਾਅਦ ਉਹ ਫਰਾਰ ਹੋ ਗਿਆ। ਪੁਲਿਸ ਟੀਮਾਂ ਉਸ ਦੀ ਭਾਲ ਲਈ ਛਾਪੇਮਾਰੀ ਕਰ ਰਹੀਆਂ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.