ਨਵੀਂ ਦਿੱਲੀ, 25 ਨਵੰਬਰ, ਹ.ਬ. : ਵਿਕਾਸਪੁਰੀ ਵਿਚ ਬਾਈਕ ਸਵਾਰ ਬਦਮਾਸ਼ਾਂ ਨੇ ਕਰਾਲਾ ਸਥਿਤ ਆਨੰਦਪੁਰ ਧਾਮ ਗੁਰਦੁਆਰੇ ਦੇ ਪ੍ਰਧਾਨ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਨ੍ਹਾਂ ਦਾ ਰੋਹਿਣੀ ਸਥਿਤ ਕਰਾਲਾ ਪਿੰਡ ਵਿਚ ਪ੍ਰਾਪਰਟੀ ਦਾ ਕਾਰੋਬਾਰ ਵੀ ਸੀ। ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਪੂਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ।
ਪੁਲਿਸ ਨੂੰ ਸ਼ੱਕ ਹੈ ਕਿ ਪ੍ਰਾਪਰਟੀ ਦੇ ਝਗੜੇ ਕਾਰਨ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮ੍ਰਿਤਕ ਦੀ ਸ਼ਨਾਖਤ 70 ਸਾਲਾ ਆਤਮ ਸਿੰਘ ਦੇ ਰੂਪ ਵਿਚ ਹੋਈ। ਉਹ ਐਚ ਬਲਾਕ ਵਿਕਾਸਪੁਰੀ ਵਿਚ ਅਪਣੀ ਪਤਨੀ ਅਤੇ ਇੱਕ ਬੇਟੇ ਦੇ ਨਾਲ ਕਿਰਾਏ ਦੇ ਮਕਾਨ ਵਿਚ ਰਹਿੰਦੇ ਸੀ।  ਉਨ੍ਹਾਂ ਦਾ ਇੱਕ ਬੇਟਾ ਲੰਡਨ ਵਿਚ ਰਹਿੰਦਾ ਹੈ। ਪਰਵਾਰ ਵਾਲਿਆਂ ਨੇ ਦੱਸਿਆ ਕਿ ਸੋਮਵਾਰ ਸ਼ਾਮ ਕਰੀਬ ਸਵਾ ਸੱਤ ਵਜੇ ਆਤਮ ਸਿੰਘ ਕਰਾਲਾ ਤੋਂ ਘਰ ਪੁੱਜੇ ਸੀ।  ਕਾਰ ਨੂੰ ਸੜਕ ਕਿਨਾਰੇ ਖੜ੍ਹੀ ਕਰਕੇ ਉਹ ਨਿਕਲ ਰਹੇ ਸੀ। ਇਸੇ ਦੌਰਾਨ ਬਾਈਕ ਸਵਾਰ ਦੋ ਬਦਮਾਸ਼ ਉਥੇ ਆਏ। ਇੱਕ ਬਦਮਾਸ਼ ਸੜਕ 'ਤੇ ਬੈਠਾ ਰਿਹਾ ਜਦ ਕਿ ਦੂਜੇ ਨੇ ਪ੍ਰਧਾਨ 'ਤੇ ਗੋਲੀਆਂ ਚਲਾ ਦਿੱਤੀਆਂ।
ਗੋਲੀ ਚਲਣ ਦੀ ਆਵਾਜ਼ ਸੁਣ ਕੇ ਆਸ ਪਾਸ ਦੇ ਲੋਕਾਂ ਨੂੰ ਆਉਂਦੇ ਦੇਖ ਬਦਮਾਸ਼ ਫਰਾਰ ਹੋ ਗਏ।  ਲੋਕਾਂ ਆਤਮ ਸਿੰਘ ਨੂੰ ਨਰਸਿੰਗ ਹੋਮ ਵਿਚ ਭਰਤੀ ਕਰਾਇਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਅਧਿਕਾਰੀ ਦਾ  ਕਹਿਣਾ ਹੈ ਕਿ ਜਾਂਚ ਵਿਚ ਪਤਾ ਚਲਿਆ ਹੈ ਕਿ ਹਾਲ ਹੀ ਵਿਚ ਆਤਮ ਸਿੰਘ ਨੇ ਪ੍ਰਾਪਰਟੀ ਦੇ ਕਈ ਸੌਦੇ ਕੀਤੇ ਸੀ। ਲੱਗਦਾ ਹੈ ਕਿ ਇਨ੍ਹਾਂ ਸੌਦਿਆਂ ਵਿਚ ਕਿਸੇ ਗੱਲ ਨੂੰ ਲੈ ਕੇ ਝਗੜਾ ਜਾਂ ਫੇਰ ਰੁਪਏ ਲੈਣ ਦੇਣ ਦੇ ਕਾਰਨ ਵੁਨ੍ਹਾਂ ਦੀ ਹੱÎਤਆ ਕੀਤੀ ਗਈ ਹੈ। ਜਾਂਚ ਵਿਚ ਪਤਾ ਚਲਿਆ ਕਿ ਆਤਮ ਸਿੰਘ 28 ਸਾਲ ਪਹਿਲਾਂ ਅਫਾਗਨਿਸਤਾਨ ਤੋਂ ਭਾਰਤ ਆਏ ਸੀ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.