ਨਵੀਂ ਦਿੱਲੀ,1 ਦਸੰਬਰ, ਹ.ਬ. : ਕੋਰੋਨਾ ਵਾਇਰਸ ਸੰਕ੍ਰਮਿਤਾਂ ਦੀ ਗਿਣਤੀ ਵਿਚ ਰੋਜ਼ਾਨਾ ਵਾਧਾ ਹੋ ਰਿਹਾ ਹੈ। ਇਸ ਵਾਇਰਸ ਤੋਂ ਨਿਜਾਤ ਪਾਉਣ ਲਈ ਕਈ ਖੋਜਾਂ ਕੀਤੀਆਂ ਜਾ ਰਹੀਆਂ ਹਨ। ਇਸ ਵਿਚ ਵਾਇਰਸ ਤੋਂ ਬਚਣ ਤੇ ਟੀਕਾ ਬਣਾਉਣ 'ਤੇ ਅਧਿਐਨ ਕੀਤਾ ਜਾ ਰਿਹਾ ਹੈ। ਇਸ ਲੜੀ ਵਿਚ ਇਕ ਨਵੀਂ ਖੋਜ ਤੋਂ ਪਤਾ ਚਲਿਆ ਹੈ ਕਿ ਓ ਬਲੱਡ ਗਰੁੱਪ ਵਾਲਿਆਂ 'ਚ ਕੋਰੋਨਾ ਸੰਕ੍ਰਮਣ ਦਾ ਖ਼ਤਰਾ ਘੱਟ ਰਹਿੰਦਾ ਹੈ। ਨਾਲ ਹੀ ਜੇ ਓ ਬਲੱਡ ਗਰੁੱਪ ਵਾਲੇ ਬਿਮਾਰ ਵੀ ਹੋ ਜਾਣ ਤਾਂ ਉਨ੍ਹਾਂ ਦੀ ਹਾਲਤ ਗੰਭੀਰ ਨਹੀਂ ਹੁੰਦੀ। ਇਕ ਖੋਜ ਰਿਪੋਰਟ ਅਨੁਸਾਰ ਓ ਬਲੱਡ ਗਰੁੱਪ ਤੇ ਆਰਐੱਚ-ਨੈਗੇਟਿਵ ਵਾਲਿਆਂ ਨੂੰ ਕੋਰੋਨਾ ਵਾਇਰਸ ਸੰਕ੍ਰਮਣ ਦਾ ਜੋਖਿਮ ਬਹੁਤ ਘੱਟ ਹੁੰਦਾ ਹੈ। ਇਹ ਖੋਜ 225,556 ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਮਰੀਜ਼ਾਂ 'ਤੇ ਕੀਤਾ ਗਿਆ ਹੈ। ਇਸ ਖੋਜ ਵਿਚ ਪਾਇਆ ਗਿਆ ਹੈ ਕਿ ਏ, ਏਬੀ ਜਾਂ ਬੀ ਵਾਲੇ ਬਲੱਡ ਗਰੁੱਪ ਦੀ ਤੁਲਨਾ ਵਿਚ ਓ ਗਰੁੱਪ ਵਾਲਿਆਂ ਨੂੰ ਸੰਕ੍ਰਮਣ ਦਾ ਖ਼ਤਰਾ 12 ਫੀਸਦੀ ਘੱਟ ਸੀ। ਮ੍ਰਿਤਕ ਦੀ ਸੰਭਾਵਨਾ ਵੀ 13 ਫੀਸਦੀ ਘੱਟ ਸੀ। ਇਸ ਦੇ ਬਾਰੇ 'ਚ ਟੋਰਾਂਟੋ ਸਥਿਤ ਸੈਂਟ ਮਾਈਕਲ ਹਸਪਤਾਲ ਦੇ ਸਹਿ ਵਿਗਿਆਨ ਡਾ ਜੋਐੱਲ ਰੇ ਨੇ ਦੱਸਿਆ ਹੈ ਕਿ ਆਰਐੱਚ-ਨੈਗੇਟਿਵ ਵਾਲੇ ਲੋਕਾਂ ਨੂੰ ਵੀ ਸੰਕ੍ਰਮਣ ਦਾ ਖ਼ਤਰਾ ਘੱਟ ਰਹਿੰਦਾ ਹੈ। ਖ਼ਾਸ ਕਰਕੇ ਬਲੱਡ ਓ ਨੈਗੇਟਿਵ ਗਰੁੱਪ ਵਾਲੇ ਲੋਕਾਂ ਨੂੰ ਜੋਖਿਮ ਬਹੁਤ ਘੱਟ ਰਹਿੰਦਾ ਹੈ। ਡਾਕਟਰ ਜੋਐੱਲ ਰੇ ਨੇ ਅੱਗੇ ਕਿਹਾ ਕਿ ਸਾਡੀ ਅਗਲੀ ਖੋਜ ਐਂਟੀਬਾਈਜ਼ 'ਤੇ ਹੈ। ਇਸ ਤੋਂ ਪਹਿਲਾਂ ਜਰਨਲ ਐਡਵਾਂਸ ਵਿਚ ਲੁੱਕੀ ਇਕ ਖੋਜ ਵਿਚ ਦੱਸਿਆ ਗਿਆ ਸੀ ਕਿ ਓ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਕੋਰੋਨਾ ਵਾਇਰਸ ਸੰਕ੍ਰਮਣ ਦਾ ਜੋਖਿਮ ਘੱਟ ਰਹਿੰਦਾ ਹੈ। ਇਸ ਖੋਜ ਵਿਚ 22 ਲੱਖ ਤੋਂ ਜ਼ਿਆਦਾ ਲੋਕ ਸ਼ਾਮਲ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.