ਮੁੰਬਈ,1 ਦਸੰਬਰ, ਹ.ਬ. : ਕਿਸਾਨ ਅੰਦੋਲਨ ਦੇ ਮੁੱਦੇ 'ਤੇ ਬਾਲੀਵੁਡ ਦੋ ਧੜਿਆਂ  ਵਿਚ ਵੰਡ ਗਿਆ ਹੈ। ਕੋਈ ਇਸ ਮੁੱਦੇ 'ਤੇ ਕਿਸਾਨਾਂ ਦਾ ਸਮਰਥਨ ਕਰ ਰਿਹਾ ਹੈ ਤੇ ਕੋਈ ਇਸ ਦੇ ਵਿਰੋਧ ਵਿਚ ਖੜ੍ਹਾ ਹੈ। ਅਭਿਨੇਤਰੀ ਕੰਗਨਾ ਰਣੌਤ ਇਸ ਮੁੰਦੇ 'ਤੇ ਲਗਾਤਾਰ ਅਪਣੀ ਰਾਏ ਦੇ ਰਹੀ ਹੈ। ਦੂਜੇ ਪਾਸੇ ਹਿਮਾਂਸ਼ੀ ਖੁਰਾਨਾ ਨੇ ਟਵੀਟ ਦੇ ਜ਼ਰੀਏ ਕੰਗਨਾ ਨੂੰ ਖਰੀਆਂ ਖਰੀਆਂ ਸੁਣਾਈਆਂ।
ਦਰਅਸਲ ਕੰਗਨਾ ਰਣੌਤ ਨੇ ਇੱਕ ਟਵੀਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ ਸ਼ਰਮਨਾਕ, ਕਿਸਾਨਾਂ ਦੇ ਨਾਂ 'ਤੇ ਹਰ ਕੋਈ ਅਪਣੀ ਰੇਟੀਆਂ ਸੇਕ  ਰਿਹ ਹੈ। ਉਮੀਦ ਹੈ ਸਰਕਾਰ ਅਜਿਹੇ ਰਾਸ਼ਟਰ ਵਿਰੋਧੀ ਅਨਸਰਾਂ ਨੂੰ ਫਾਇਦਾ ਚੁੱਕਣ ਦਾ ਮੌਕਾ ਨਹੀਂ ਦੇਵੇਗੀ ਅਤੇ ਖੂਨ ਦੇ ਪਿਆਸੇ ਗਿਰਜਾਂ ਅਤੇ ਟੁਕੜੇ ਗੈਂਗ ਨੂੰ ਮੁੜ ਤੋਂ ਸ਼ਾਹੀਨ ਗੈਂਗ ਜਿਹੇ ਹਾਲਾਤ ਬਣਾਉਣ ਤੋਂ ਰੋਕੇਗੀ।
ਕੰਗਨਾ ਦੇ ਇਸ ਟਵੀਟ 'ਤੇ ਹਿਮਾਂਸ਼ੀ ਖੁਰਾਨਾ ਨੇ ਪ੍ਰਤੀਕ੍ਰਿਆ ਦਿੰਦੇ ਹੋਏ ਲਿਖਿਆ ਕਿ ਓਹ, ਹੁਣ ਇਹ ਬੁਲਾਰਾ ਬਣ ਗਈ ਹੈ। ਗੱਲ ਨੂੰ ਗਲਤ ਐਂਗਲ ਦੇਣਾ ਇਨ੍ਹਾਂ ਤੋਂ ਸਿੱਖੋ ਤਾਕਿ ਕੱਲ੍ਹ ਨੂੰ ਇਹ ਲੋਕ ਕੁਝ ਕਰੇ ਪਹਿਲਾਂ ਤੋਂ ਹੀ ਲੋਕਾਂ ਵਿਚ ਕਾਰਣ ਫੈਲਾ ਦਿੱਤਾ, ਕਿਉਂਂ ਦੰਗੇ ਹੋਣਗੇ.. ਸਮਾਰਟ ਨਾ, ਪਹਿਲੀ ਸਰਕਾਰ ਤੋਂ ਪੰਜਾਬੀ ਖੁਸ਼ ਸੀ ਨਾ ਹੁਣ ਜੇਕਰ ਸਾਡੇ ਮੁੱਖ ਮੰਤਰੀ ਅੱਗੇ ਕੁਝ ਕਰਦੇ ਤਾਂ ਖੁਦ ਠੰਡ ਵਿਚ ਸੜਕਾਂ 'ਤੇ ਨਾ ਨਿਕਲਦੇ।
ਇਕ ਟਵੀਟ ਵਿਚ ਹਿਮਾਂਸ਼ੀ ਨੇ ਲਿਖਿਆ, ਚਲੋ ਹੁਣ ਫਰਕ ਨਹੀਂ ਰਿਹਾ ਆਪ 'ਚ ਤੇ ਬਾਲੀਵੁਡ ਵਿਚ। ਕਿਉਂਕਿ ਆਪ ਦੇ ਅਨੁਸਾਰ ਆਪ ਦੇ ਨਾਲ ਗਲਤ ਹੋਇਆ ਸੀ ਤਾਂ ਸ਼ਿÂਦ ਆਪ ਜ਼ਿਆਦਾ ਕਨੈਕਟ ਕਰ ਪਾਉਂਦੀ ਕਿਸਾਨਾਂ ਨਾਲ। ਚਾਹੇ ਉਹ ਗਲਤ ਜਾਂ ਸਹੀ, ਲੇਕਿਨ ਇਹ ਸਭ ਤਾਨਸ਼ਾਹੀ ਤੋਂ ਘੱਟ ਨਹੀਂ।

ਹੋਰ ਖਬਰਾਂ »

ਹਮਦਰਦ ਟੀ.ਵੀ.