ਵਾਸ਼ਿੰਗਟਨ, 3 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਭਾਰਤੀ ਮੂਲ ਦੇ ਵਿਗਿਆਨੀ ਦੀ ਅਗਵਾਈ ਵਾਲੀ ਅਮਰੀਕੀ ਟੀਮ ਨੇ ਇੱਕ ਅਜਿਹਾ ਇਲੈਕਟ੍ਰੋਲਾਈਜ਼ਰ ਸਿਸਟਮ ਬਣਾਇਆ ਹੈ, ਜੋ ਮੰਗਲ ਗ੍ਰਹਿ 'ਤੇ ਨਮਕੀਨ ਪਾਣੀ ਤੋਂ ਆਕਸੀਜ਼ ਅਤੇ ਹਾਈਡਰੋਜ਼ਨ ਪੈਦਾ ਕਰ ਸਕਦਾ ਹੈ। ਇਸ ਸਮੇਂ ਦੁਨੀਆ ਦੇ ਵਿਗਿਆਨੀ ਚੰਦ, ਮੰਗਲ ਅਤੇ ਦੂਰ-ਦਰਾਡੇ ਦੀਆਂ ਪੁਲਾੜ ਮੁਹਿੰਮਾਂ ਲਈ ਅਜਿਹੇ ਉਪਾਅ ਲੱਭ ਰਹੇ ਹਨ, ਜਿਸ ਨਾਲ ਇਨਸਾਨ ਇਨ•ਾਂ ਥਾਵਾਂ 'ਤੇ ਲੰਬੇ ਸਮੇਂ ਤੱਕ ਜ਼ਿੰਦਾ ਰਹੇ ਸਕੇ।  ਇਸ 'ਚ ਸਭ ਤੋਂ ਪ੍ਰਮੁੱਖ ਆਕਸੀਜ਼ਨ ਦੇ ਉਤਪਾਦਨ ਨੂੰ ਲੈ ਕੇ ਹੋ ਰਿਹਾ ਹੈ। ਇਸ ਸਿਲਸਿਲੇ ਵਿੱਚ ਭਾਰਤੀ ਵਿਗਿਆਨੀ ਦੀ ਅਗਵਾਈ ਵਿੱਚ ਅਮਰੀਕਾ ਨੇ ਇੱਕ ਅਜਿਹਾ ਨਵਾਂ ਸਿਸਟਮ ਬਣਾਇਆ ਹੈ, ਜੋ ਮੰਗਲ ਗ੍ਰਹਿ ਦੇ ਨਮਕੀਨ ਪਾਣੀ 'ਚੋਂ ਆਕਸੀਜ਼ਨ ਅਤੇ ਹਾਈਡਰੋਜ਼ਨ ਕੱਢ ਸਕੇਗਾ।
ਇਹ ਖੋਜ ਭਵਿੱਚ ਵਿੱਚ ਲਾਲ ਗ੍ਰਹਿ ਅਤੇ ਹੋਰ ਲੰਬੀ ਦੂਰੀ ਲਈ ਹੋਣ ਵਾਲੀਆਂ ਪੁਲਾੜ ਮੁਹਿੰਮਾਂ ਲਈ ਬਹੁਤ ਅਹਿਮ ਹੈ। ਖੋਜ ਦੌਰਾਨ ਸਾਹਮਣੇ ਆਇਆ ਕਿ ਮੰਗਲ ਬਹੁਤ ਹੀ ਠੰਢਾ ਹੈ। ਇਸ ਲਈ ਜੋ ਪਾਣੀ ਜਮਿਆ ਹੋਇਆ ਨਹੀਂ ਹੈ, ਉਹ ਨਿਸ਼ਚਿਤ ਤੌਰ 'ਤੇ ਨਮਕ ਨਾਲ ਭਰਪੂਰ ਹੋਵੇਗਾ, ਜਿਸ ਕਾਰਨ ਉਸ ਦਾ ਜਮਣ ਵਾਲਾ ਬਿੰਦੂ ਤਾਪਮਾਨ ਘੱਟ ਹੋ ਗਿਆ ਹੋਵੇਗਾ, ਨਹੀਂ ਤਾਂ ਇੰਨੇ ਠੰਢੇ ਹਾਲਾਤਾਂ ਵਿੱਚ ਤਰਲ ਪਾਣੀ ਦਾ ਮਿਲਣਾ ਸੰਭਵ ਨਹੀਂ ਹੈ।
ਖੋਜਕਰਤਾਵਾਂ ਨੇ ਦੱਸਿਆ ਕਿ ਨਮਕ ਨਾਲ ਭਰੇ ਪਾਣੀ 'ਚੋਂ ਆਕਸੀਜ਼ਨ ਅਤੇ ਹਾਈਡਰੋਜ਼ਨ ਬਾਲਣ ਕੱਢਣ ਲਈ ਨਮਕ ਨੂੰ ਪਾਣੀ 'ਚੋਂ ਹਟਾਉਣਾ ਜ਼ਰੂਰੀ ਹੈ, ਜੋ ਕਿ ਮੰਗਲ ਦੇ ਖ਼ਤਰਨਾਕ ਵਾਤਾਵਰਣ ਵਿੱਚ ਇੱਕ ਬਹੁਤ ਹੀ ਗੂੰਝਲਦਾਰ ਅਤੇ ਮਹਿੰਗੀ ਪ੍ਰਕਿਰਿਆ ਹੈ, ਕਿਉਂਕਿ ਆਮ ਤੌਰ 'ਤੇ ਇਲੈਕਟ੍ਰੋਲਿਸਿਸ 'ਚ ਸ਼ੁੱਧ ਪਾਣੀ ਦੀ ਲੋੜ ਹੁੰਦੀ ਹੈ, ਜਿਸ ਨਾਲ ਸਿਸਟਮ ਦੀ ਕੀਮਤ ਵਧ ਜਾਂਦੀ ਹੈ।
ਅਮਰੀਕਾ ਦੀ ਵਾਸ਼ਿੰਗਟਨ ਯੂਨੀਵਰਸਿਟੀ 'ਚ ਪ੍ਰੋਫੈਸਰ ਵਿਜੇ ਰਮਾਨੀ ਦੀ ਅਗਵਾਈ 'ਚ ਟੀਮ ਨੇ ਮੰਗਲ ਦੇ 36 ਡਿਗਰੀ ਸੈਲਸੀਅਸ ਦੇ ਸਿਮਿਊਲੇਸ਼ਨ ਵਾਯੂਮੰਡਲ 'ਚ ਇਸ ਨਵੇਂ ਸਿਸਟਮ ਦਾ ਪ੍ਰੀਖਣ ਕੀਤਾ। ਰਮਾਨੀ ਨੇ ਦੱਸਿਆ ਕਿ ਉਨ•ਾਂ ਦਾ ਮੰਗਲ ਦਾ ਬ੍ਰਾਈਨ ਇਲੈਕਟ੍ਰੋਲਾਈਜਰ ਮੰਗਲ ਅਤੇ ਹੋਰ ਦੂਰ-ਦਰਾਡੇ ਦੀਆਂ ਮੁਹਿੰਮਾਂ ਲਈ ਤਬਦੀਲੀ ਕਰ ਦੇਵੇਗਾ। ਇਹ ਤਕਨੀਕ ਧਰਤੀ 'ਤੇ ਵੀ ਬਹੁਤ ਕਾਰਗਰ ਹੋਵੇਗੀ, ਜਿੱਥੇ ਇਹ ਮਹਾਂਸਾਗਰਾਂ ਨੂੰ ਆਕਸੀਜ਼ਨ ਅਤੇ ਹਾਈਡਰੋਜ਼ਨ ਦਾ ਇੱਕ ਸਮਰੱਥ ਸਰੋਤ ਬਣਾ ਦੇਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.